India Icon

ਇੱਕ ਉੱਘੇ
ਸਮਾਜ ਸੇਵੀ

ਕੌਮੀ ਪੱਧਰ ’ਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਇੱਕ ਝਾਤ

50 ਤੋਂ ਵੱਧ

ਦੇਸ਼ ਭਰ ’ਚ ਮੁੱਖ ਸਮਾਜਿਕ ਪ੍ਰੋਗਰਾਮ

10 ਤੋਂ ਵੱਧ ਸ਼ਹਿਰਾਂ &
10 ਤੋਂ ਵੱਧ ਸੂਬਿਆਂ ਵਿਚ

ਕੌਮੀ ਪੱਧਰ ਦੀਆਂ ਪਹਿਲਕਦਮੀਆਂ ਦਾ ਪਹੁੰਚਾਇਆ ਲਾਭ

10,000 ਤੋਂ ਵੱਧ
ਵਲੰਟੀਅਰਾਂ

ਨੇ ਸਮਾਜਿਕ, ਸੱਭਿਆਚਾਰਕ, ਸਿਹਤ ਤੇ ਯੁਵਕ ਪਹਿਲਕਦਮੀਆਂ ਵਿਚ ਹਿੱਸਾ ਲਿਆ।

ਰਿਕਾਰਡ ਅਤੇ ਪ੍ਰਾਪਤੀਆਂ

2 ਗਿਨੀਜ਼ ਵਰਲਡ ਰਿਕਾਰਡ

2022 ਵਿਚ ਲਹਿਰਾਉਂਦੇ ਹੋਏ ਕੌਮੀ ਝੰਡੇ ਦੀ ਬਣਾਈ
ਸਭ ਤੋਂ ਵੱਡੀ ਮਨੁੱਖੀ ਤਸਵੀਰ

24 ਘੰਟਿਆਂ ਵਿਚ ਰਿਕਾਰਡਤੋੜ ਵੰਡੇ ਸੈਨੇਟਰੀ ਪੈਡ

ਸਿਹਤ ਅਤੇ ਤੰਦਰੁਸਤੀ

ਮੁਫ਼ਤ ਮਲਟੀ-ਸਪੈਸ਼ਲਿਟੀ ਹੈਲਥ ਕੈਂਪਾਂ ਦਾ 50 ਹਜ਼ਾਰ ਤੋਂ ਵੱਧ ਨਾਗਰਿਕਾ ਨੇ ਲਿਆ ਲਾਹਾ 50,000 ਤੋਂ ਵੱਧ ਨਾਗਰਿਕਾ ਨੇ ਲਿਆ ਲਾਹਾ

50,000 +

(ਸਿਹਤ ਅਤੇ ਤੰਦਰੁਸਤੀ ਕੈਂਪ 2023)

230 +

(ਤੋਂ ਵੱਧ ਮਰੀਜਾਂ ਦੇ 2023 ਤੇ 2024 ਵਿਚ ਲਗਾਏ ਬਣਾਵਟੀ ਅੰਗ )

ਇਨ੍ਹਾਂ ਕੈਂਪਾਂ ’ਚ ਲਾਭਪਾਤਰੀਆਂ ਨੂੰ ਸਿਹਤ ਜਾਂਚ, ਟੈਸਟ, ਬਣਾਵਟੀ ਅੰਗ, ਦਵਾਈਆਂ, ਸੈਨੇਟਰੀ ਪੈਡ, ਐਨਕਾਂ ਆਦਿ ਦਾ ਲਾਭ ਮਿਲਿਆ।

International Affairs Award Ceremony

ਕੌਮੀ ਪਹਿਲਕਦਮੀਆਂ ਦੇ ਕੁੱਝ ਅੰਸ਼

  • ਹਰ ਇੱਕ ਲਈ ਸਿਹਤ ਸੇਵਾਵਾਂ (ਆਯੁਸ਼ਮਾਨ ਭਾਰਤ)
  • ਮਹਿਲਾ ਸ਼ਕਤੀਕਰਨ
  • ਸਵੱਛ ਭਾਰਤ ਮਿਸ਼ਨ
  • ਨਸ਼ਾ ਮੁਕਤ ਭਾਰਤ
  • ਹਰ ਘਰ ਤਿਰੰਗਾ
  • ਵਿਕਾਸ ਭੀ, ਵਿਰਾਸਤ ਭੀ
  • ਮੇਕ ਇਨ ਇੰਡੀਆ

ਕੌਮਾਂਤਰੀ ਪ੍ਰੋਗਰਾਮਾਂ ਦੀ ਇੱਕ ਝੱਲਕ

ਬਨਾਰਸ ਦੀ ਅਨਮੋਲ ਰਵਾਇਤੀ ਬੁਨਕਰ ਨੂੰ ਉਤਸ਼ਾਹਿਤ ਕਰਨ, ਸਾਂਭ ਸੰਭਾਲ ਅਤੇ ਵਿਸ਼ਵ ਪੱਧਰੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਭਾਰਤ ਦੀ ਅਧਿਆਤਮਿਕ ਰਾਜਧਾਨੀ ਵਾਰਾਣਸੀ ਵਿਚ ਪਵਿੱਤਰ ਗੰਗਾਂ ਦੇ ਕੰਢੇ ਇਤਿਹਾਸ ਨਮੋ ਘਾਟ ’ਤੇ ਇੱਕ ਫੈਸ਼ਨ ਸ਼ੋਅ ’ਬਨਾਰਸ : ਅ ਟੈਪੇਸਟ੍ਰੀ ਆਫ਼ ਇੰਡੀਅਨ ਕਲਚਰ ਐਂਡ ਕਰਾਫਟਸਮੈਨ’ ਦਾ ਆਯੋਜਨ ਕੀਤਾ ਗਿਆ। ਇਹ ਸ਼ੋਅ ਦੋ ਦਿਨਾ ਚੱਲਣ ਵਾਲੇ ਸਮਾਗਮ ’ਪ੍ਰਯਾਸ : ਧਰੋਹਰ ਕਾਸ਼ੀ ਕੀ ਦਾ ਹਿੱਸਾ ਸੀ।

ਏਸ਼ੀਆ ਦੇ ਸਭ ਤੋਂ ਵੱਡੇ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਾ ਨੇ ’ਧਰੋਹਰ ਕਾਸ਼ੀ ਕੀ’ ਫੈਸ਼ਨ ਸ਼ੋਅ ਰਾਹੀਂ ਬਨਾਰਸ ਦੀ ਰੂਹ ਨੂੰ ਰੰਗਮੰਚ ’ਤੇ ਉਤਾਰਿਆ। ਇਸ ਮੌਕੇ ਉੱਘੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਕਿ੍ਰਤੀ ਸੈਨਨ ਫੈਸ਼ਨ ਸ਼ੋਅ ਵਿਚ ਆਕਰਸ਼ਣ ਦਾ ਕੇਂਦਰ ਰਹੇ। ਜਿਥੇ ਕਿ੍ਰਤੀ ਰਵਾਇਤੀ ਲਾਲ ਲਹਿੰਗੇ ਵਿਚ ਬਹੁਤ ਖ਼ੂਬਸੂਰਤ ਲੱਗ ਰਹੀ ਸੀ। ਉਥੇ ਹੀ ਰਣਵੀਰ ਸਿੰਘ ਨੇ ਜਾਮਨੀ ਰੰਗ ਦੀ ਬਨਾਰਸੀ ਬਰੋਕੇਡ ਸ਼ੇਰਵਾਨੀ ਅਤੇ ਧੋਤੀ ਪਾ ਕੇ ਰੈਂਪ ’ਤੇ ਵਾਕ ਕੀਤੀ। ਡਿਜ਼ਾਇਨਰ ਦੁਆਰਾ ਤਿਆਰ ਕੀਤੇ ਵਿਲੱਖਣ ਬਨਾਰਸੀ ਹੈਂਡਲੂਮ ਸੰਗ੍ਰਹਿ ਨੂੰ ਪਹਿਨ ਕੇ ਲਗਪਗ 40 ਮਾਡਲਾਂ ਨੇ ਰੈਂਪ ਵਾਕ ਕੀਤਾ। ਇਸ ਸਮਾਗਮ ਦਾ ਮੁੱਖ ਮਕਸਦ ਬਨਾਰਸ ਦੇ ਬੁਨਕਰ ਭਾਈਚਾਰੇ ਨੂੰ ਸਮਰੱਥ ਬਣਾਉਣਾ ਹੈ।

ਮੁੰਬਈ ਦੇ ਰਹਿਣ ਵਾਲੇ ਲੋਕਾਂ ਦੀ ਦਲੇਰੀ, ਹੌਸਲੇ ਅਤੇ ਕਦੇ ਨਾ ਹਾਰ ਮੰਨਣ ਵਾਲੇ ਜਜ਼ਬੇ ਨੂੰ ਸਲਾਮ ਕਰਨ ਲਈ ਹੋਟਲ ਤਾਜ, ਮੁੰਬਈ ਵਿਖੇ ’ਭਾਰਤ ਸੇਵਾ ਸਾਹਸ ਅਤੇ ਸੰਸਕਿ੍ਰਤੀ’ ਫੈਸ਼ਨ ਸ਼ੋਅ ਦਾ ਆਯੋਜਨ ਕੀਤਾ। ਭਾਰਤ ਦੇ ਅਨਮੋਲ ਵਿਰਾਸਤੀ ਪਹਿਰਾਵੇ ਵਾਲੇ ਇਸ ਸ਼ੋਅ ਦੀ ਅਗੁਵਾਈ ਅਤੇ ਡਿਜ਼ਾਇਨ ਪ੍ਰਸਿੱਧ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਨੇ ਕੀਤਾ ਸੀ।

ਇਸ ਮੌਕੇ ਮੁਸੀਬਤਾਂ ਦਾ ਟਾਕਰਾਂ ਕਰਨ ਵਾਲੇ ਜੇਤੂਆਂ ਨੂੰ ਸਿੱਜਦਾ ਕਰਨ ਲਈ ਸ਼ੋਅ ’ਚ ਵੱਖ-ਵੱਖ ਖੇਤਰਾਂ ਦੇ ਅਸਲੀ ਨਾਇਕਾਂ ਨੂੰ ਸਨਮਾਨਿਤ ਕੀਤਾ, ਜਿਨ੍ਹਾਂ ਨੇ ਕੈਂਸਰ, 26/11 ਦੇ ਅੱਤਵਾਦੀ ਹਮਲੇ ਅਤੇ 2005 ਵਿਚ ਮੁੰਬਈ ਦੇ ਵਿਚ ਹੜ੍ਹਾਂ ਵਰਗੀਆਂ ਕੁਦਰਤੀ ਕਰੋਪੀਆਂ ਦਾ ਸਾਹਮਣਾ ਕਰਦੇ ਹੋਏ ਆਪਣੀ ਹਿੰਮਤ ਤੇ ਹੌਸਲੇ ਦਾ ਪ੍ਰਦਰਸ਼ਨ ਕੀਤਾ। ਇਹ ਸ਼ੋਅ ਮੁੰਬਈ ਦੀ ਤਾਕਤ ਅਤੇ ਉਸ ਸ਼ਾਨਦਾਰ ਜਜ਼ਬੇ ਨੂੰ ਦਰਸਾਉਂਦਾ ਹੈ ਜੋ ਇਸ ਸ਼ਹਿਰ ਦੀ ਪਛਾਣ ਹੈ।

ਇਸ ਫੈਸ਼ਨ ਸ਼ੋਅ ’ਚ ਬਾਲੀਵੁੱਡ ਸਿਤਾਰਿਆਂ ਦੀ ਭਰਮਾਰ ਰਹੀ, ਜਿਸ ਵਿਚ ਕਾਰਤਿਕ ਆਰੀਅਨ ਅਤੇ ਤਿ੍ਰਪਤੀ ਡਿਮਰੀ ਨੇ ਸ਼ੋਅ ਸਟਾਪਰ ਵਜੋਂ ਰੈਂਪ ’ਤੇ ਆਪਣਾ ਜਲਵਾ ਬਿਖੇਰਿਆ। ਕੈਂਸਰ ਵਰਗੀ ਭਿਆਨਕ ਬਿਮਾਰੀ ਵਿਰੁੱਧ ਜੰਗ ਜਿੱਤਣ ਵਾਲੀਆਂ ਬਾਲੀਵੁੱਡ ਅਭਿਨੇਤਰੀਆਂ ਸੋਨਾਲੀ ਬੇਂਦਰੇ, ਹੀਨਾ ਖਾਨ ਅਤੇ ਫਿਲਮ ਨਿਰਮਾਤਾ ਤਾਹਿਰਾ ਕਸ਼ਯਪ ਨੇ ਵੀ ਰੈਂਪ ਵਾਕ ਕੀਤੀ, ਜਿਸ ਨੇ ਸਭ ਦਾ ਮਨ ਮੋਹ ਲਿਆ। ਫਿਲਮ ਨਿਰਮਾਤਾ ਅਤੇ ਭਾਰਤੀ ਉੱਦਮੀ ਰੋਨੀ ਸਕਰੂਵਾਲਾ ਨੇ ਵੀ ਇਸ ਖਾਸ ਮੌਕੇ ’ਤੇ ਸ਼ਿਰਕਤ ਕੀਤੀ।

ਮਾਹਵਾਰੀ ਸਫ਼ਾਈ ਨੂੰ ਯਕੀਨੀ ਬਣਾਉਣ ਅਤੇ ਸਸਤੇ ਸੈਨੇਟਰੀ ਪੈਡਾਂ ਤੱਕ ਪਹੁੰਚ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿ੍ਰਸ਼ਟੀ ਕੋਣ ਨੂੰ ਸਾਕਾਰ ਕਰਨ ਲਈ ਚੰਡੀਗੜ੍ਹ ਵੈਲਫੇਅਰ ਟਰੱਸਟ ਵੱਲੋਂ 2 ਅਕਤੂਬਰ 2023 ਨੂੰ ਚੰਡੀਗੜ੍ਹ ਵਿਖੇ 24 ਘੰਟਿਆ ਅੰਦਰ ਵੱਡੀ ਗਿਣਤੀ ’ਚ ਸੈਨੇਟਰੀ ਪੈਡ ਵੰਡ ਕੇ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਇਆ ਹੈ।

ਕੰਨਿਆਵਰਤ ਮੁਹਿੰਮ ਤਹਿਤ ਚੰਡੀਗੜ੍ਹ ਦੀਆਂ ਝੁੱਗੀਆਂ ਝੌਪੜੀਆਂ ਅਤੇ ਪਿੰਡਾਂ ਵਿਚ ਔਰਤਾਂ ਤੇ ਲੜਕੀਆਂ ਨੂੰ 1.25 ਲੱਖ ਸੈਨੇਟਰੀ ਪੈਡ ਦੇ ਪੈਕੇਟ ਵੰਡੇ ਗਏ। ਹਰੇਕ ਪੈਕੇਟ ਵਿਚ ਚਾਰ ਸੈਨੇਟਰੀ ਪੈਡ ਸਨ, ਜਿਸ ਨਾਲ ਸਹਿਰ ਵਿਚ 24 ਘੰਟਿਆਂ ਵਿੱਚ ਵੰਡੇ ਗਏ ਸੈਨੇਟਰੀ ਪੈਡ ਦੀ ਕੁੱਲ ਗਿਣਤੀ 5 ਲੱਖ ਤਕ ਪਹੁੰਚ ਗਈ।

ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਤੇ ਸਾਡੇ ਮਾਣਯੋਗ ਪੀਐੱਮ ਸ਼੍ਰੀ ਨਰਿੰਦਰ ਮੋਦੀ ਜੀ ਨੇ ਰਾਸ਼ਟਰੀ ਝੰਡੇ ਦੇ ਸਨਮਾਨ ਵਿਚ ’ਹਰ ਘਰ ਤਿਰੰਗਾ’ ਵਰਗੀ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਇੱਕ ਆਜ਼ਾਦ ਭਾਰਤ ਦੀ ਸ਼ਾਨ ਦਾ ਪ੍ਰਤੀਕ ਹੈ।’ਹਰ ਘਰ ਤਿਰੰਗਾ’ ਮੁਹਿੰਮ ਨੂੰ ਇੱਕ ਲੋਕ ਲਹਿਰ ਵਿਚ ਬਦਲਣ ਦੀ ਦਿ੍ਰੜ ਵਚਨਬੱਧਤਾ ਦੇ ਨਾਲ ਐੱਨਆਈਡੀ ਫਾਊਂਡੇਸ਼ਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਨੇ ਇੱਕ ਸ਼ਾਨਦਾਰ ਸਮਾਗਮ ਦਾ ਆਯੋਜਨ ਕਰਵਾਇਆ ਅਤੇ ਲਹਿਰਾਉਂਦੇ ਹੋਏ ਰਾਸ਼ਟਰੀ ਝੰਡੇ ਦਾ ਸਭ ਤੋਂ ਵੱਡਾ ਮਨੁੱਖੀ ਚਿੱਤਰ ਬਣਾ ਇੱਕ ਨਵਾਂ ਗਿਨੀਜ਼ ਵਰਲਡ ਰਿਕਾਰਡ ਕਾਇਮ ਕਰਦਿਆਂ ਇਤਿਹਾਸ ਸਿਰਜ ਦਿੱਤਾ।

ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਕਰਵਾਏ ਸਮਾਗਮ ਵਿਚ ਇਹ ਅਜਿਹਾ ਦਿ੍ਰਸ਼ ਸੀ, ਜੋ ਦੁਨੀਆ ਵਿਚ ਪਹਿਲਾਂ ਕਦੇ ਵੀ ਨਹੀਂ ਵੇਖਿਆ ਸੀ। ਇਸ ਮੌਕੇ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਬਨਵਾਰੀ ਲਾਲ ਪੁਰੋਹਿਤ ਅਤੇ ਮਾਣਯੋਗ ਵਿਦੇਸ਼ ਰਾਜ ਅਤੇ ਸੰਸਕਿ੍ਰਤੀ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਆਪਣੀ ਵਿਸ਼ੇਸ਼ ਮੌਜੂਦਗੀ ਨਾਲ ਪ੍ਰੋਗਰਾਮ ਦੀ ਸ਼ੋਭਾ ਵਧਾਈ।

ਦੇਸ਼ ਭਗਤੀ ਦੇ ਜੋਸ਼ ਨਾਲ ਭਰੇ ਲਗਪਗ 5885 ਵਿਦਿਆਰਥੀ ਸੈਕਟਰ 16 ਚੰਡੀਗੜ੍ਹ ਦੇ ਕਿ੍ਰਕਟ ਸਟੇਡੀਅਮ ਵਿਚ ਸਾਡੇ ਦੇਸ਼ ਦੇ ਮਾਣ ’ਤਿਰੰਗੇ’ ਨੂੰ ਸਿੱਜਦਾ ਕਰਨ ਲਈ ਇਕੱਤਰ ਹੋਏ, ਜਿਨ੍ਹਾਂ ਨੇ ਇਹ ਸ਼ਾਨਦਾਰ ਉਪਲਬਧੀ ਹਾਸਲ ਕੀਤੀ।

ਵਾਰਾਣਸੀ ਦੇ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ, ਸ਼੍ਰੀ ਗੁਰੂ ਰਵਿਦਾਸ ਜੀ ਦੇ 646ਵੇਂ ਪ੍ਰਕਾਸ਼ ਪੁਰਬ ਮੌਕੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ, ਸੀਰ ਗੋਵਰਧਨਪੁਰ (ਵਾਰਾਣਸੀ) ਵਿਖੇ ਆਯੋਜਿਤ ਕੀਤਾ ਗਿਆ ਸੀ। ਇਸ ਸਮਾਜਿਕ ਕਾਰਜ ਲਈ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਸ਼ਰਧਾਲੂਆਂ ਅਤੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ।

ਮੁੰਬਈ ਵਿਖੇ ਰੋਟਰੀ ਕਲੱਬ ਵੱਲੋਂ ਮੁਫ਼ਤ ਨਕਲੀ ਅੰਗ ਲਗਾਉਣ ਲਈ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਡਾਕਟਰਾਂ ਅਤੇ ਸਹਾਇਕ ਸਟਾਫ ਨੇ ਲਗਭਗ 80 ਦਿਵਿਆਂਗ ਵਿਅਕਤੀਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦੇ ਨਕਲੀ ਅੰਗ ਵੀ ਲਗਾਏ ਗਏ।ਕੈਂਪ ਵਿਚ ਨਕਲੀ ਅੰਗ ਦੀ ਸਹੀ ਵਰਤੋਂ ਅਤੇ ਬਾਅਦ ਵਿਚ ਦਿੱਤੀ ਜਾਣ ਵਾਲੀ ਸਹਾਇਤਾ ਬਾਰੇ ਵੀ ਸਲਾਹ ਦਿੱਤੀ। ਕੈਂਪ ਵਿਚ ਭਾਰਤੀ ਅਦਾਕਾਰਾ ਪੰਖੁੜੀ ਗਿਡਵਾਨੀ ਅਤੇ ਮਸ਼ਹੂਰ ਬਾਲੀਵੁੱਡ ਗਾਇਕ ਅੰਕਿਤ ਤਿਵਾੜੀ ਨੇ ਵੀ ਸ਼ਿਰਕਤ ਕੀਤੀ।

ਸੇਵਾ ਪਖਵਾੜਾ ਦੇ 2022 ਦੇ ਸੈਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ’ ਸਾਰਿਆਂ ਲਈ ਸੁਲਭ ਅਤੇ ਕਿਫਾਇਤੀ ਸਿਹਤ ਸੰਭਾਲ’ ਦੇ ਦੇਸ਼ ਪੱਧਰੀ ਮਿਸ਼ਨ ਨੂੰ ਅੱਗੇ ਵਧਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਸ ਉਪਰਾਲੇ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ’ਤੇ ਸੇਵਾ ਭਾਵਨਾ ਰਾਹੀਂ ਮਨਾਉਣ ਲਈ ਨਾਗਰਿਕਾਂ, ਵਲੰਟੀਅਰਾਂ, ਸਿਹਤ ਸੰਭਾਲ ਸੰਸਥਾਵਾ ਅਤੇ ਵੱਖ-ਵੱਖ ਧਰਮਾਂ ਦੇ ਭਾਈਚਾਰਿਆਂ ਨੂੰ ਇਕੱਠਾ ਕੀਤਾ।

ਇਸ ਦਾ ਮੁੱਖ ਉਦੇਸ਼ ਸਿਰਫ ਜਨਮ ਦਿਵਸ ਮਨਾਉਣਾ ਨਹੀਂ ਸੀ, ਬਲਕਿ ਇਹ ਜਨ ਅਰੋਗਿਆ, ਸਾਮੂਹਿਕ ਸ਼ਮੂਲੀਅਤ ਅਤੇ ਸਮਾਜ ਭਲਾਈ ਲਈ ਪ੍ਰਧਾਨ ਮੰਤਰੀ ਦੇ ਪਰਿਵਰਨਕਾਰੀ ਦਿ੍ਰਸ਼ਟੀਕੋਣ ਦੀ ਪੁਸ਼ਟੀ ਸੀ।

ਲੋਕਾਂ ਨੂੰ ਸਿਹਤ ਸੰਭਾਲ ਦੀਆਂ ਸਹੂਲਤਾਂ ਪਹੰੁਚਾਉਣ ਲਈ ਧਨਾਸ, ਚੰਡੀਗੜ੍ਹ ਵਿਖੇ ਮਲਟੀ-ਸਪੈਸ਼ਲਿਟੀ ਸਿਹਤ ਕੈਂਪ-2022 ਲਗਾਇਆ ਗਿਆ। ਸਿਹਤ ਸੇਵਾਵਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਤਿਆਰ ਕੀਤੀ ਇਸ ਪਹਿਲਕਦਮੀ ਨੇ ਜ਼ਮੀਨੀ ਪੱਧਰ ’ਤੇ ਪ੍ਰਧਾਨ ਮੰਤਰੀ ਦੀਆਂ ਸਿਹਤ ਨੀਤੀਆਂ ਦੇ ਅਸਲ ਰੂਪ ਨੂੰ ਪ੍ਰਦਰਸ਼ਿਤ ਕੀਤਾ।

ਕੈਂਪ ਵਿਚ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾਕਟਰ, ਫਿਜ਼ੀਓਥੈਰੇਪੀ, ਬਾਲ ਰੋਗ ਮਾਹਿਰ, ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ, ਇਸਤਰੀ ਰੋਗਾਂ ਦੇ ਮਾਹਿਰ ਡਾਕਟਰ, ਜਨਰਲ ਮੈਡੀਸਨ, ਡਾਇਟੈਟਿਕਸ, ਪੋਸ਼ਣ ਅਤੇ ਮਾਨਸਿਕ ਸਿਹਤ ਵਰਗੇ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਜਾਂਚ ਕੀਤੀ ਗਈ। ਆਮ ਨਾਗਰਿਕਾਂ ਦਾ ਸਵਾਗਤ ਕਰ ਕੇ ਹਰੇਕ ਭਾਈਚਾਰੇ ਦੀ ਸਾਮੂਹਿਕ ਸ਼ਮੂਲੀਅਤ ਨੂੰ ਯਕੀਨੀ ਬਣਾਇਆ। ਸਿਹਤ ਦੀ ਪੂਰੀ ਜਾਂਚ, ਬਿਮਾਰੀਆਂ ਤੋਂ ਬਚਾਅ ਅਤੇ ਸਿਹਤਮੰਦ ਜੀਵਨ ਜਿਉਣ ਲਈ ਉਤਸ਼ਾਹਿਤ ਕੀਤਾ।
  • Ensured inclusive participation by welcoming individuals from every community and income group.
  • Offered holistic health assessment, disease prevention, and wellness promotion.

ਸਤਨਾਮ ਸਿੰਘ ਸੰਧੂ ਨਾਲ ਜੁੜੋ

ਸਤਨਾਮ ਸਿੰਘ ਸੰਧੂ ਨੂੰ ਫੋਲੋ ਕਰੋ

ਹੈਲਪਲਾਈਨ ਨੰਬਰ

+91 8427009990

Copyright © 2026 Satnam Singh Sandhu | Privacy Policy | Disclaimer

Satnam Singh Sandhu

ਸੰਸਦ ’ਚ ਪੁੱਜੇਗੀ ਆਪ ਦੀ ਆਵਾਜ਼

ਉਹ ਮੁੱਦੇ, ਵਿਸ਼ੇ ਜਾਂ ਵਿਚਾਰ ਮੇਰੇ ਨਾਲ ਸਾਂਝੇ ਕਰੋ, ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਉਸ ’ਤੇ ਕੌਮੀ ਪੱਧਰ ’ਤੇ ਧਿਆਨ ਦੇਣ ਦੀ ਲੋੜ ਹੈ। ਮੈਂ ਸਤਨਾਮ ਸਿੰਘ ਸੰਧੂ, ਸੰਸਦ ਵਿਚ ਉਨ੍ਹਾਂ ਦੀ ਪੈਰਵੀ ਕਰਾਂਗਾ। ਆਓ ਸਾਰੇ ਇਕਜੁੱਟ ਹੋ ਕੇ ਅੱਗੇ ਵਧੀਏ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਕਰੀਏ।

Enter Your Name Please

Select Gender Please

Enter Phone Number Please

Enter Email id Please

Enter Your District Please

    Enter State/UT Please

    Enter Your Suggestion Please