India Icon

ਇੱਕ ਉੱਘੇ
ਸਿੱਖਿਆ ਸ਼ਾਸਤਰੀ

ਰਾਸ਼ਟਰੀ ਪੱਧਰ ’ਤੇ ਕੀਤੇ ਉਪਰਾਲਿਆਂ ਦੀ ਇੱਕ ਝੱਲਕ

50 ਤੋਂ ਵੱਧ

ਕੌਮੀ ਪੱਧਰ ’ਤੇ ਕੀਤੀਆਂ ਪਹਿਲਕਦਮੀਆਂ

ਨਵੀਂ ਦਿੱਲੀ ’ਚ ਭਾਰਤ ਦੇ ਸਭ ਤੋਂ ਵੱਡੇ ਡਿਪਲੋਮੈਟਿਕ ਕੰਨਕਲੇਵ ਦਾ ਕਰਵਾਇਆ ਆਯੋਜਨ

  • 6 ਮਹਾਂਦੀਪਾਂ ਦੇ 126 ਦੇਸ਼ਾਂ ਦੇ 172 ਡਿਪਲੋਮੈਟਾਂ ਨੇ ਲਿਆ ਹਿੱਸਾ।
  • ਅਕਾਦਮਿਕ ਗਤੀਸ਼ੀਲਤਾ, ਵਿੱਤੀ ਪ੍ਰਬੰਧਨ, ਡੇਟਾ ਸਾਂਝਾ ਕਰਨਾ, ਨਿਰਦੇਸ਼ਾਤਮਕ ਡਿਜ਼ਾਇਨ, ਸਥਿਰਤਾ ਅਤੇ ਸਾਮੂਹਿਕ ਸ਼ਮੂਲੀਅਤ ਤੇ ਕੇਂਦਿ੍ਰਤ ਰਿਹਾ।

ਗਲੋਬਲ ਐਜੂਕੇਸ਼ਨ ਸਮਿਟ

  • ਯੂਕੇ, ਯੂਐੱਸਏ, ਆਸਟ੍ਰੇਲੀਆ, ਕੈਨੇਡਾ ਵਰਗੇ 30 ਦੇਸ਼ਾਂ ਦੀਆਂ 40 ਤੋਂ ਵੱਧ ਕੌਮਾਂਤਰੀ ਯੂਨੀਵਰਸਿਟੀਆਂ ਨੇ ਲਿਆ ਹਿੱਸਾ।

ਉੱਤਰ ਪ੍ਰਦੇਸ਼ ਅਤੇ ਗੁਜਰਾਤ ਸਰਕਾਰ ਨਾਲ ਕੀਤੀ ਭਾਈਵਾਲੀ

  • ਗੁਜਰਾਤ ਅਤੇ ਉੱਤਰ ਪ੍ਰਦੇਸ਼ ਦੇ ਵਿਚ ਦੋ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਦੇ ਨਾਮ ਗੁਜਰਾਤ ਐਕਰੀਡੀਟੇਸ਼ਨ ਐਂਡ ਰੈਂਕਿੰਗ ਇੰਸਟੀਚਿਊਟ ਮਕੈਨਿਜ਼ਮ ਐਂਡ ਅਰੇਂਜਮੈਂਟ (ਜੀਏਆਰਆਈਐੱਮਏ) ਅਤੇ ਉੱਤਰ ਪ੍ਰਦੇਸ਼ ਸੈਂਟਰ ਫਾਰ ਰੈਂਕਿੰਗ ਐਂਡ ਐਕਰੀਡੀਟੇਸ਼ਨ ਮੈਂਟਰਸ਼ਿਪ (ਯੂਪੀਸੀਆਰਏਐੱਮ) ਹਨ।
  • ਗੁਜਰਾਤ ਅਤੇ ਉੱਤਰ ਪ੍ਰਦੇਸ਼ ’ਚ ਕਰਵਾਇਆ ਸਿੱਖਿਆ ਸੈਮੀਨਾਰ
Cover photo
Cover photo
Cover photo

ਇਤਿਹਾਸਕ ਕੌਮੀ ਉਪਰਾਲੇ

ਭਾਰਤ ਦੇ ਸਭ ਤੋਂ ਵੱਡੇ ਡਿਪਲੋਮੈਟਿਕ ਕੰਨਕਲੇਵ ਦਾ ਕਰਵਾਇਆ ਆਯੋਜਨ

ਨਵੀਂ ਦਿੱਲੀ

ਭਾਰਤ ਨੂੰ ਇੱਕ ਗਿਆਨ ਦੀ ਮਹਾਂਸ਼ਤੀ ਬਣਾਉਣ ਦੇ ਦਿ੍ਰਸ਼ਟੀਕੋਣ ਵੱਲ ਕੰਮ ਕਰਦੇ ਹੋਏ ਅਸੀਂ ਉੱਚ ਸਿੱਖਿਆ ਦੇ ਅੰਤਰਰਾਸ਼ਟਰੀਕਰਨ ਦੀ ਭਾਵਨਾ ਨੂੰ ਅੱਗੇ ਵਧਾਉਣ ਲਈ ਆਪਣੀ ਕਿਸਮ ਦੇ ਪਹਿਲੇ ’ਡਿਪਲੋਮੈਟਿਕ ਕੰਨਕਲੇਵ’ ਵਿਚ 126 ਦੇਸ਼ਾਂ ਨੂੰ ਇੱਕ ਮੰਚ ’ਤੇ ਇਕੱਤਰ ਕੀਤਾ।ਇਹ ਭਾਰਤ ਦੀ ਹੁਣ ਤਕ ਦਾ ਸਭ ਤੋਂ ਵੱਡੀ ਡਿਪਲੋਮੈਟਿਕ ਕੰਨਕਲੇਵ ਸੀ, ਜਿਸ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਵਿਚ 6 ਮਹਾਂਦੀਪਾਂ ਦੇ 126 ਦੇਸ਼ਾਂ ਦੇ 172 ਰਾਜਦੂਤਾਂ ਨੇ ਸ਼ਿਰਕਤ ਕੀਤੀ। ਇਸ ਕੰਨਕਲੇਵ ਵਿਚ ਅਕਾਦਮਿਕ ਗਤੀਸ਼ੀਲਤਾ, ਵਿੱਤੀ ਪ੍ਰਬੰਧਨ, ਡੇਟਾ ਸਾਂਝਾ ਕਰਨਾ ਅਤੇ ਗਿਆਨ ਦਾ ਅਦਾਨ ਪ੍ਰਦਾਨ, ਉੱਚ ਸਿੱਖਿਆ ਦੇ ਭਵਿੱਖ ਦੀ ਰੂਪ ਰੇਖਾ, ਨਿਰਦੇਸ਼ਾਤਮਕ ਡਿਜ਼ਾਈਨ, ਸਥਿਰਤਾ ਅਤੇ ਸਾਮੂਹਿਕ ਸ਼ਮੂਲੀਅਤ ਵਰਗੇ ਮੁੱਦਿਆਂ ’ਤੇ ਸਾਮੂਹਿਕ ਭਾਗੀਦਾਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

6

ਮਹਾਂਦੀਪ

126

ਦੇਸ਼

172

ਰਾਜਦੂਤ

Satnam Singh Sandhu at Rajya Sabha
Gujarat Education Symposium

ਗੁਜਰਾਤ ਵਿਚ ਸਿੱਖਿਆ ਸੈਮੀਨਾਰ ਦਾ ਕੀਤਾ ਆਯੋਜਨ

ਗੁਜਰਾਤ

ਗੁਜਰਾਤ ਦੇ ਸਟੈਚੂ ਆਫ਼ ਯੂਨੀਵਰਸਿਟੀ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਆਪਣੀ ਕਿਸਮ ਦੀ ਪਹਿਲੇ ਦੋ ਰੋਜ਼ਾ ਗੁਜਰਾਤ ਸਿੱਖਿਆ ਸੈਮੀਨਾਰ ਦਾ ਆਯੋਜਨ ਕਰਵਾਇਆ ਗਿਆ। ਇਸ ਦਾ ਵਿਸ਼ਾ ’ਮਿਆਰੀ ਸਿੱਖਿਆ, ਰਾਸ਼ਟਰੀ ਅਤੇ ਵਿਸ਼ਵ ਰੈਂਕਿੰਗ ’ਤੇ ਜ਼ੋਰ ਦਿੰਦਿਆਂ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਦਾ ਨਿਰਮਾਣ’ ਸੀ। ਇਸ ਸਮਾਗਮ ਵਿਚ ਵੱਖ-ਵੱਖ ਸੂਬਿਆਂ ਦੇ 240 ਤੋਂ ਵੱਧ ਸਿੱਖਿਆ ਹਿੱਸੇਦਾਰਾਂ ਅਤੇ ਕਿਊਐੱਸ ਰੈਂਕਿੰਗ ਮਾਹਿਰਾਂ ਨੇ ਸ਼ਿਰਕਤ ਕੀਤੀ। ਇਸ ਦਾ ਉਦੇਸ਼ ਪਾਠਕ੍ਰਮ ਨੂੰ ਗਲੋਬਲ ਫਰੇਮਵਰਕ ਨਾਲ ਜੋੜਨ ਅਤੇ ਗੁਜਰਾਤ ਵਿਚ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਬਣਾਉਣ ਲਈ ਨਤੀਜਾ-ਮੁੱਖੀ ਪਹੁੰਚ ’ਤੇ ਚਰਚਾ ਕੀਤੀ।

Inauguration of GARIMA

ਗਰੀਮਾ ਦੀ ਕੀਤੀ ਸ਼ੁਰੂਆਤ

ਗੁਜਰਾਤ ਵਿਚ

ਐੱਮਓਯੂ ’ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਗੁਜਰਾਤ ਸਰਕਾਰ ਦੇ ਸਹਿਯੋਗ ਨਾਲ ਗਰੀਮਾ (ਗੁਜਰਾਤ ਐਕਰੀਡੀਟੇਸ਼ਨ ਐਂਡ ਰੈਂਕਿੰਗ ਇੰਸਟੀਚਿਊਟ ਮੈਕੇਨੀਜ਼ਮ ਐਂਡ ਅਰੇਂਜਮੈਂਟ) ਦੀ ਸਥਾਪਨਾ ਕੀਤੀ ਗਈ। 7 ਜੁਲਾਈ 2022 ਨੂੰ ਅਹਿਮਦਾਬਾਦ ਵਿਖੇ ਗੁਜਰਾਤ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਗੁਜਰਾਤ ਦੇ ਕੈਬਨਿਟ ਮੰਤਰੀਆਂ, ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਦੀ ਮੌਜੂਦਗੀ ਵਿਚ ’ਗਰੀਮਾ ਸੈੱਲ’ ਦਾ ਉਦਘਾਟਨ ਕੀਤਾ ਗਿਆ। ਇਸ ਸੈੱਲ ਦਾ ਮੁੱਖ ਦਫ਼ਤਰ ਆਈਆਈਟੀਈ (ਇੰਡੀਅਨ ਇੰਸਟੀਚਿਊਟ ਆਫ਼ ਟੀਚਰਜ਼ ਐਜੂਕੇਸ਼ਨ), ਗਾਂਧੀਨਗਰ ਵਿਖੇ ਸਥਿਤ ਹੈ।

The Garima cell was inaugurated on July 7, 2022 in Ahmedabad in the esteemed presence of Shri Bhupendra Patel, Hon’ble Chief Minister of Gujarat, Cabinet Ministers of Gujarat, Satnam Singh Sandhu, Chancellor, Chandigarh University, and other distinguished dignitaries. The headquarters of the Cell is at IITE (Indian Institute of Teachers Education), Gandhinagar.

MoU for Establishment of UPCRAM

ਯੂਪੀਕ੍ਰੈਮ ਦੀ ਸਥਾਪਨਾ ਲਈ ਕੀਤਾ ਐੱਮਓਯੂ

ਉੱਤਰ ਪ੍ਰਦੇਸ਼

ਉੱਤਰ ਪ੍ਰਦੇਸ਼ 82 ਯੂਨੀਵਰਸਿਟੀਆਂ ਅਤੇ 8985 ਉੱਚ ਸਿੱਖਿਆ ਸੰਸਥਾਨਾਂ ਦਾ ਸਭ ਤੋਂ ਵੱਡਾ ਹੱਬ ਹੈ। ਭਾਰਤੀ ਯੂਨੀਵਰਸਿਟੀਆਂ ਨੂੰ ਵਿਸ਼ਵ ਪੱਧਰੀ ਵਿਦਿਅਕ ਸੰਸਥਾਵਾਂ ਵਿਚ ਬਦਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦਿ੍ਰਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਚੰਡੀਗੜ੍ਹ ਯੂਨੀਵਰਸਿਟੀ, ਐੱਨਆਈਡੀ ਫਾਊਂਡੇਸ਼ਨ ਅਤੇ ਉੱਤਰ ਪ੍ਰਦੇਸ਼ ਸਰਕਾਰ ਵਿਚਕਾਰ ਐੱਮਓਯੂ (ਸਹਿਮਤੀ ਪੱਤਰ) ’ਤੇ ਹਸਤਾਖਰ ਕੀਤੇ ਗਏ। ਇਹ ਐੱਮਓਯੂ ਮਾਨਯੋਗ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਮਾਨਯੋਗ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ ਅਤੇ ਮੰਤਰੀ ਮੰਡਲ ਦੀ ਮੌਜੂਦਗੀ ਵਿਚ ਸਹੀਬੰਦ ਕੀਤਾ ਗਿਆ।

ਉੱਤਰ ਪ੍ਰਦੇਸ਼ ਸੈਮੀਨਾਰ

ਉੱਤਰ ਪ੍ਰਦੇਸ਼

ਸਰਕਾਰ ਨੇ ਐੱਨਆਈਡੀ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਖਨਊ ਦੇ ਲੋਕ ਭਵਨ ਵਿਖੇ ਰਾਜਪਾਲ ਆਨੰਦੀਬੇਨ ਪਟੇਲ ਦੀ ਅਗੁਵਾਈ ਹੇਠ ’’ਗੁਣਵੱਤਾ ਭਰਪੂਰ ਸਿੱਖਿਆ, ਰਾਸ਼ਟਰੀ ਅਤੇ ਵਿਸ਼ਵਵਿਆਪੀ ਰੈਂਕਿੰਗ ’ਤੇ ਦੇ ਕੇ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਦਾ ਨਿਰਮਾਣ’ ਵਿਸ਼ੇ ’ਤੇ ਇੱਕ ਵਿਲੱਖਣ ਸੈਮੀਨਾਰ ਦਾ ਆਯੋਜਨ ਕੀਤਾ।

ਸੈਮੀਨਾਰ ਦੌਰਾਨ ਹੋਏ ਵਿਚਾਰ ਵਟਾਦਰੇ ਵਿਚ ਉੱਤਰ ਪ੍ਰਦੇਸ਼ ਦੇ ਉਚੇਰੀ ਸਿੱਖਿਆ ਦੇ ਕੈਬਨਿਟ ਮੰਤਰੀ ਸ਼੍ਰੀ ਯੋਗੇਂਦਰ ਉਪਾਧਿਆਏ, ਉੱਚੇਰੀ ਸਿੱਖਿਆ ਦੀ ਕੇਂਦਰੀ ਰਾਜ ਮੰਤਰੀ ਰਜਨੀ ਤਿਵਾੜੀ, ਰਾਜਪਾਲ ਦੇ ਵਧੀਕ ਸਕੱਤਰ ਮਹੇਸ਼ ਗੁਪਤਾ, ਮੁੱਖ ਮੰਤਰੀ ਦੇ ਵਧੀਕ ਸਕੱਤਰ ਐੱਸਪੀ ਗੋਇਲ ਅਤੇ ਉਚੇਰੀ ਸਿੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਮੋਨਿਕ ਐੱਸ ਗਰਗ ਨੇ ਹਿੱਸਾ ਲਿਆ। ਸਮਾਗਮ ਦੌਰਾਨ ਵੱਖ-ਵੱਖ ਸੂਬਿਆਂ ਦੇ 200 ਵੱਧ ਸਿੱਖਿਆ ਖੇਤਰਾਂ ਦੇ ਭਾਈਵਾਲਾਂ ਅਤੇ ਕਿਊਐੱਸ ਰੈਕਿੰਗ ਮਾਹਿਰਾਂ ਨੇ ਸ਼ਮੂਲੀਅਤ ਕੀਤੀ। ਸੈਮੀਨਾਰ ਦੇ ਤਿੰਨ ਸੈਸ਼ਨਾਂ ਦੌਰਾਨ ਭਰਪੂਰ ਚਰਚਾ ਹੋਈ, ਜੋ ਉੱਤਰ ਪ੍ਰਦੇਸ਼ ਦੀਆਂ ਉੱਚ ਸਿੱਖਿਆ ਸੰਸਥਾਵਾਂ ਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰੈਂਕਿੰਗ ਨੂੰ ਉੱਚਾ ਚੁੱਕਾ ਚੁੱਕਣ ਲਈ ਗਿਆਨ ਅਤੇ ਮਾਹਿਰਤਾ ਨੂੰ ਸਾਂਝਾ ਕਰਨ ’ਤੇ ਕੇਂਦਰਿਤ ਸੀ।

Uttar Pradesh Symposium

ਯੂਪੀਕ੍ਰੈਮ ਦੀ ਕੀਤੀ ਸ਼ੁਰੂਆਤ

ਉੱਤਰ ਪ੍ਰਦੇਸ਼

ਸ਼ੁਰੂਆਤ ਨਾਲ ਉੱਤਰ ਪ੍ਰਦੇਸ਼ ਦਾ ਉਚੇਰੀ ਸਿੱਖਿਆ ਦੇ ਖੇਤਰ ਵਿਚ ਇੱਕ ਪਰਿਵਰਨਕਾਰੀ ਸਫ਼ਰ ਸ਼ੁਰੂ ਹੋਇਆ।ਇਸ ਦਾ ਉਦਘਾਟਨ ਰਾਜਪਾਲ ਆਨੰਦੀਬੇਨ ਪਟੇਲ ਵੱਲੋਂ ਕੀਤਾ ਗਿਆ ਸੀ। ਇਹ ਕੇਂਦਰ ਮਿਆਰੀ ਸਿੱਖਿਆ ਦਾ ਪੱਧਰ ਉੱਚਾ ਕਰਨ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਇੱਕ ਕੁਸ਼ਲ ਪ੍ਰਣਾਲੀ ਵਿਕਸਿਤ ਕਰਨ ਅਤੇ ਸੰਸਥਾਗਤ ਮਾਪਦੰਡਾਂ ਨੂੰ ਉੱਚਾ ਚੁੱਕਣ ਦੇ ਮਹੱਤਵਪੂਰਨ ਪੜਾਵਾਂ ਵੱਲ ਵਧਣ ਲਈ ਇੱਕ ਵੱਡੀ ਪਹਿਲ ਹੈ ਤਾਂ ਜੋ ਬਿਹਤਰ ਮਾਨਤਾ ਅਤੇ ਰੈਂਕਿੰਗ ਹਾਸਲ ਕੀਤੀ ਜਾ ਸਕੇ। ਯੂਪੀਕ੍ਰੈਮ ਸਿੱਖਣ ਦੀ ਗੁਣਵੱਤਾ ਦਾ ਮੁਲਾਂਕਣ ਕਰਨ ਅਤੇ ਉਸ ਨੂੰ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਹ ਉੱਤਰ ਪ੍ਰਦੇਸ਼ ਵਿਚ ਵਿਸ਼ਵ ਪੱਧਰੀ ਯੂਨੀਵਰਸਿਟੀਆਂ ਬਣਾਉਣ ਦੇ ਮੁੱਖ ਉਦੇਸ਼ਾਂ ਦੀ ਪੂਰਤੀ ਲਈ ਲੁੜੀਂਦੇ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਯਕੀਨੀ ਬਣਾਉਣ ਲਈ ਰਾਹ ਪੱਧਰਾ ਕਰ ਰਿਹਾ ਹੈ।

Inauguration of the UPCRAM

ਗਲੋਬਲ ਐਜੂਕੇਸ਼ਨ ਸਮਿਟ ਦਾ ਕਰਵਾਇਆ ਆਯੋਜਨ

ਚੰਡੀਗੜ੍ਹ
Global Education Summit at Chandigarh

ਜੀ20 ਦੇ ਮੁੱਖ ਵਿਸ਼ੇ ’’ਵਸੁਧੈਵ ਕੁਟੁੰਬਕਮ : ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ਨੂੰ ਅੱਗੇ ਵਧਾਉਂਦਿਆਂ ਅਸੀਂ ਸਿੱਖਿਆ ਦੇ ਰਾਹੀਂ ਇੱਕ ਮਜ਼ਬੂਤ, ਨਿਰਪੱਖ ਅਤੇ ਟਿਕਾਊ ਭਵਿੱਖ ਸਿਰਜਣ ਲਈ ’’ਗਲੋਬਲ ਐਜੂਕੇਸ਼ਨ ਸਮਿਟ’ ਦਾ ਆਯੋਜਨ ਕਰਵਾਇਆ।

ਇਸ ਸਮਿਟ ਵਿਚ ਦੁਨੀਆ ਭਰ ਦੇ ਯੂਕੇ, ਅਮਰੀਕਾ, ਅਸਟ੍ਰੇਲੀਆ ਅਤੇ ਕੈਨੇਡਾ ਵਰਗੇ 30 ਦੇਸ਼ ਸ਼ਾਮਲ ਸਨ, ਜਿਸ ਵਿਚ 40 ਤੋਂ ਵੱਧ ਕੌਮਾਂਤਰੀ ਯੂਨੀਵਰਸਿਟੀਆਂ ਨੇ ਹਿੱਸਾ ਲਿਆ।ਇਸ ਸਮਾਗਮ ਵਿਚ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ, ਜਿਵੇਂ ਕਿ ਡੈਫੋਡਿਲ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਚੇਅਰਮੈਨ ਡਾ. ਮੁਹੰਮਦ ਸਬੂਰ ਖਾਨ, ਕੌਂਸਲ ਆਫ਼ ਆਰਕੀਟੈਕਚਰ ਦੇ ਪ੍ਰਧਾਨ ਪ੍ਰੋ. ਅਭੈ ਪੁਰੋਹਿਤ, ਸਨਵੇਅ ਯੂਨੀਵਰਸਿਟੀ, ਮਲੇਸ਼ੀਆ ਦੇ ਪ੍ਰਧਾਨ ਪ੍ਰੋ.ਸਿਬ੍ਰਾਂਡੇਸ ਪੋਪੇਮਾ ਅਤੇ ਇੰਡੀਅਨ ਕੌਂਸਲ ਫਾਰ ਕਲਚਰਲ ਰਿਲੇਸ਼ਨਜ਼ (ਆਈਸੀਸੀਆਰ) ਦੀ ਡਿਪਟੀ ਡਾਇਰੈਕਟਰ ਜਨਰਲ ਅੰਜੂ ਰੰਜਨ ਮੌਜੂਦ ਸਨ।

ਏਆਈਐੱਮ : ਅਕਾਦਮਿਕ-ਉਦਯੋਗ ਤਾਲਮੇਲ ਮੀਟਿੰਗ

ਬੰਗਲੌਰ

ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤ ਦੇ ਟੈੱਕ ਹੱਬ, ਬੰਗਲੌਰ ਵਿਚ ’’ਏਆਈਐੱਮ-ਉਦਯੋਗ ਤਾਲਮੇਲ ਮੀਟਿੰਗ ਦਾ ਆਯੋਜਨ ਦਾ ਕੀਤਾ ਗਿਆ। ਇਸ ਦਾ ਮੁੱਖ ਮਕਸਦ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਬਿਹਤਰ ਤਾਲਮੇਲ ਬਣਾਉਣ, ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਸਿੱਖਣ ਦਾ ਪਰਿਵਰਤਨਸ਼ੀਲ ਅਨੁਭਵ ਪੈਦਾ ਕਰਨਾ ਸੀ। ਇਸ ਦੌਰਾਨ ਉਦਯੋਗ ਜਗਤ ਦੇ ਆਗੂ, ਉੱਘੇ ਸਿੱਖਿਆ ਸ਼ਾਸਤਰੀ, ਵਿਦਵਾਨਾਂ, ਖੋਜਕਰਤਾਵਾਂ ਅਤੇ ਹੋਰ ਪ੍ਰਮੁੱਖ ਭਾਈਵਾਲਾਂ ਨੇ ਇੱਕਠੇ ਹੋ ਕੇ ਮੌਜੂਦਾ ਚੂਣੌਤੀਆਂ ’ਤੇ ਚਰਚਾ ਕੀਤੀ। ਇਸ ਦਾ ਮੁੱਖ ਉਦੇਸ਼ ਸਿੱਖਣ ਦਾ ਇੱਕ ਟਿਕਾਊ ਮਾਡਲ ਤਿਆਰ ਕਰਨਾ ਅਤੇ ਭਵਿੱਖ ਦੀਆਂ ਲੋੜਾਂ ਅਨੁਸਾਰ ਹੁਨਰਮੰਦ ਕਰਮਚਾਰੀ ਤਿਆਰ ਕਰਨ ਦੀ ਰਣਨੀਤੀਆਂ ਬਣਾਉਣਾ ਸੀ।

ਭਾਰਤ ’ਤੇ ਅੰਤਰਰਾਸ਼ਟਰੀ ਕਾਨਫਰੰਸ : ਗਲੋਬਲ ਸਾਊਥ ਦੀ ਅਵਾਜ਼

ਚੰਡੀਗੜ੍ਹ

ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੀ ਸ਼ਾਨਦਾਰ ਸਫ਼ਲਤਾ ਨੂੰ ਅੱਗੇ ਵਧਾਉਂਦੇ ਹੋਏ ਅਤੇ ਗਲੋਬਲ ਸਾਊਥ ਵਿਚ ਸ਼੍ਰੀ ਨਰਿੰਦਰ ਮੋਦੀ ਜੀ ਦੀ ਮੋਹਰੀ ਅਗੁਵਾਈ ਦੇ ਭੂ-ਰਾਜਨੀਤਿਕ ਪ੍ਰਭਾਵਾਂ ਨੂੰ ਮੁੱਖ ਰੱਖਦਿਆਂ ਅਸੀਂ ’ਭਾਰਤ : ਗਲੋਬਲ ਸਾਊਥ ਦੀ ਅਵਾਜ਼’ ਵਿਸ਼ੇ ’ਤੇ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕਰਵਾਇਆ। ਇਸ ਸਮਾਗਮ ਵਿਚ 30 ਤੋਂ ਵੱਧ ਦੇਸ਼ਾਂ ਦੀਆਂ 40 ਚੋਟੀ ਦੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ 50 ਤੋਂ ਵੱਧ ਵਿਸ਼ਵ ਪ੍ਰਸਿੱਧ ਅਕਾਦਮਿਕ ਮਾਹਿਰਾਂ ਅਤੇ ਵਿਦਵਾਨਾਂ ਨੇ ਇਕੱਠੇ ਹੋ ਕੇ ਸ਼ਿਰਕਤ ਕੀਤੀ।

ਇਵੋਕ 2023 - ਰਾਸ਼ਟਰੀ ਯੂਥ ਕਾਨਫਰੰਸ ਦਾ ਕਰਵਾਇਆ ਆਯੋਜਨ

ਚੰਡੀਗੜ੍ਹ

ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੌਮੀ ਯੂਥ ਦਿਵਸ ’ਤੇ ਰਾਸ਼ਟਰੀ ਯੂਥ ਕਾਨਫਰੰਸ ’ਇਵੋਕ-2023 ਦਾ ਆਯੋਜਨ ਕੀਤਾ, ਜੋ ਕਿ ਮਹਾਨ ਚਿੰਤਕ ਅਤੇ ਸਮਾਜ ਸੁਧਾਰਕ ਸਵਾਮੀ ਵਿਵੇਕਾਨੰਦ ਜੀ ਦੇ 160ਵੇਂ ਜਨਮ ਦਿਵਸ ਦਾ ਪ੍ਰਤੀਕ ਸੀ। ਇਸ ਮੌਕੇ ਰਾਜਨੀਤੀ, ਮੀਡੀਆ, ਮਨੋਰੰਜਨ ਅਤੇ ਖੇਡਾਂ ਵਰਗੇ ਵੱਖ-ਵੱਖ ਖੇਤਰਾਂ ਵਿਚ ਉੱਘੀਆਂ ਸ਼ਖ਼ਸੀਅਤਾਂ ਨੇ ’ਅੰਮਿ੍ਰਤ ਕਾਲ ਵਿਚ ਭਾਰਤੀ ਨੌਜਵਾਨਾਂ ਲਈ ਚੁਣੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ’ਤੇ ਆਪਣੇ ਵਿਚਾਰ ਤੇ ਸੁਝਾਅ ਸਾਂਝੇ ਕੀਤੇ ਗਏ।

ਹਰਿਆਣਾ ਦੇ ਤਤਕਾਲੀ ਮਾਨਯੋਗ ਉਪ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂ ਕਿ ਭਲਵਾਨ ਸੰਗਰਾਮ ਸਿੰਘ, ਭਾਰਤੀ ਫਿਲਮ ਨਿਰਦੇਸ਼ਕ ਅਤੇ ਨਿਰਮਾਤਾ ਮਧੁਰ ਭੰਡਾਰਕਰ, ਨਿਊਜ਼18 ਦੇ ਡਿਪਟੀ ਮੈਨੇਜਿੰਗ ਐਡੀਟਰ ਸੁਮਿਤ ਅਵਸਥੀ ਅਤੇ ਪੋਲੀਟਿਕਲ ਐਡੀਟਰ ਸਮਿ੍ਰਤੀ ਰਸਤੋਗੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਿੱਖਣ, ਰਚਨਾਤਮਕਤਾ, ਸੱਭਿਆਚਾਰਕ ਅਤੇ ਉਤਸ਼ਾਹ ’ਤੇ ਕੇਂਦਿ੍ਰਤ ਇਵੋਕ-2023 ਨੇ ਨੌਜਵਾਨਾਂ ਨੂੰ ਆਪਣੀ ਸਮਰੱਥਾ ਅਤੇ ਹੁਨਰ ਨੂੰ ਨਿਖਾਰਨ ਦੇ ਨਾਲ-ਨਾਲ ਮੁੱਖ ਚੁਣੌਤੀਆਂ, ਉਮੀਦਾਂ ਅਤੇ ਇੱਛਾਵਾਂ ’ਤੇ ਆਪਣੀ ਅਵਾਜ਼ ਬੁਲੰਦ ਕਰਨ ਲਈ ਇੱਕ ਆਦਰਸ਼ ਮੰਚ ਪ੍ਰਦਾਨ ਕੀਤਾ।

International Law Conference: Accelerating Global Progress towards Sustainable Development

Chandigarh

Building on our longstanding commitment to environmental sustainability, Chandigarh University organized an International Conference on "Environmental Diversity & Environmental Jurisprudence: National and International Perspective", which saw the convergence of Chief Justices, Judges, and other dignitaries from 20 nations to deliberate upon global environmental challenges and critically analyse legal framework to accelerate global progress towards sustainable development. The conference was inaugurated by Shri M. Venkaiah Naidu, the then Hon'ble Vice President of India.

ਸਤਨਾਮ ਸਿੰਘ ਸੰਧੂ ਨਾਲ ਜੁੜੋ

ਸਤਨਾਮ ਸਿੰਘ ਸੰਧੂ ਨੂੰ ਫੋਲੋ ਕਰੋ

ਹੈਲਪਲਾਈਨ ਨੰਬਰ

+91 8427009990

Copyright © 2026 Satnam Singh Sandhu | Privacy Policy | Disclaimer

Satnam Singh Sandhu

ਸੰਸਦ ’ਚ ਪੁੱਜੇਗੀ ਆਪ ਦੀ ਆਵਾਜ਼

ਉਹ ਮੁੱਦੇ, ਵਿਸ਼ੇ ਜਾਂ ਵਿਚਾਰ ਮੇਰੇ ਨਾਲ ਸਾਂਝੇ ਕਰੋ, ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਉਸ ’ਤੇ ਕੌਮੀ ਪੱਧਰ ’ਤੇ ਧਿਆਨ ਦੇਣ ਦੀ ਲੋੜ ਹੈ। ਮੈਂ ਸਤਨਾਮ ਸਿੰਘ ਸੰਧੂ, ਸੰਸਦ ਵਿਚ ਉਨ੍ਹਾਂ ਦੀ ਪੈਰਵੀ ਕਰਾਂਗਾ। ਆਓ ਸਾਰੇ ਇਕਜੁੱਟ ਹੋ ਕੇ ਅੱਗੇ ਵਧੀਏ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਕਰੀਏ।

Enter Your Name Please

Select Gender Please

Enter Phone Number Please

Enter Email id Please

Enter Your District Please

    Enter State/UT Please

    Enter Your Suggestion Please