India Icon

ਸਾਂਝੀਵਾਲਤਾ ਅਤੇ ਧਾਰਮਿਕ
ਏਕਤਾ ਦੇ ਮਾਰਗਦਰਸ਼ਕ

ਕੌਮੀ ਪੱਧਰ ’ਤੇ ਕੀਤੇ ਉਪਰਾਲਿਆਂ ਦਾ ਸੰਖੇਪ ਵੇਰਵਾ

50 ਤੋਂ ਵੱਧ
ਭਾਰਤ ’ਚ ਕਰਵਾਏ ਸਮਾਗਮ

6 ਘੱਟ-ਗਿਣਤੀ ਭਾਈਚਾਰਿਆਂ ਨੂੰ ਜੋੜਿਆ।

ਇਨ੍ਹਾਂ ਸੂਬਿਆਂ ਤੇ ਕੇਦਰ
ਸ਼ਾਸਿਤ ਪ੍ਰਦੇਸ਼ਾਂ ਨੂੰ ਕੀਤਾ ਕਵਰ

ਪੰਜਾਬ । ਹਰਿਆਣਾ । ਜੰਮੂ ਅਤੇ ਕਸ਼ਮੀਰ । ਉੱਤਰ ਪ੍ਰਦੇਸ਼ । ਮਹਾਰਾਸ਼ਟਰ । ਕੇਰਲਾ । ਉੜੀਸਾ । ਮੱਧ ਪ੍ਰਦੇਸ਼ । ਗੁਜਰਾਤ । ਰਾਜਸਥਾਨ । ਚੰਡੀਗੜ੍ਹ । ਲੱਦਾਖ

1000+
ਸਮਾਜਿਕ ਆਗੂ

ਤੋਂ ਵੱਧ ਸਮਾਜਿਕ ਆਗੂ ਅਤੇ ਧਾਰਮਿਕ ਪ੍ਰਤੀਨਿੱਧੀਆਂ ਨੂੰ ਜੋੜਿਆ।

ਸਾਰੇ ਘੱਟ-ਗਿਣਤੀ ਭਾਈਚਾਰਿਆਂ ਦੇ ਲੋਕ ਗਰਮਜੋਸ਼ੀ ਦੇ ਨਾਲ ਜੁੜੇ, ਜਿਨ੍ਹਾਂ ਵਿਚ

ਸਿੱਖ, ਮੁਸਲਮਾਨ, ਜੈਨ, ਬੌਧ, ਈਸਾਈ ਤੇ ਪਾਰਸੀ ਸ਼ਾਮਲ ਸਨ।

19 ਸੰਪਰਦਾਵਾਂ (ਫਿਰਕੇ)
ਨੂੰ ਕੀਤਾ ਕਵਰ

ਸਿੱਖ ਕੌਮ ਦੀਆਂ 6 ਸੰਪਰਦਾਵਾਂ। ਮੁਸਲਮਾਨਾਂ ਦੀਆਂ 7 ਸੰਪਰਦਾਵਾਂ।ਜੈਨਾਂ ਦੀਆਂ 2 ਸੰਪਰਦਾਵਾਂ। ਬੁੱਧ ਧਰਮ ਦੀਆਂ 2 ਸੰਪਰਦਾਵਾਂ।ਈਸਾਈਆਂ ਦੀਆਂ 2 ਸੰਪਰਦਾਵਾਂ।

400 ਤੋਂ ਵੱਧ
 ਅਧਿਆਤਮਿਕ ਨੇਤਾ

International Affairs Award Ceremony

ਘੱਟ-ਗਿਣਤੀਆਂ ਦੀ ਭਲਾਈ ਅਤੇ ਸਾਂਝੀਵਾਲਤਾ ਸਮਾਗਮ

  • ਅਨਮੋਲ ਵਿਰਾਸਤ ਅਤੇ ਫੈਸ਼ਨ ਸ਼ੋਅ
  • ਧਾਰਮਿਕ ਅਤੇ ਅਧਿਆਤਮਿਕ ਪ੍ਰੋਗਰਾਮ
  • ਸਨਮਾਨ ਅਤੇ ਸ਼ਰਧਾਂਜਲੀ ਸਮਾਗਮ
  • ਕਾਨਫਰੰਸ ਅਤੇ ਵਿਚਾਰ-ਚਰਚਾ
  • ਕੌਮੀ ਏਕਤਾ ਤੇ ਇਕਜੁੱਟਤਾ ਮੁਹਿੰਮਾਂ
  • ਵਿਦੇਸ਼ਾਂ ’ਚ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ
  • Diaspora Engagements
  • ਭਾਈਚਾਰਕ ਸ਼ਕਤੀਕਰਨ ਅਤੇ ਸਮਾਜਿਕ ਵਿਕਾਸ ਸਮਾਗਮ

ਮੁੱਖ ਕੌਮਾਂਤਰੀ ਪੋ੍ਰਗਰਾਮ

ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਨੂੰ ਫੈਲਾਉਣ ਦਾ ਮਿਸ਼ਨ ਸਦਭਾਵਨਾ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦਿ੍ਰਸ਼ਟੀਕੋਣ ਹੈ। ਨਰਿੰਦਰ ਮੋਦੀ ਨੇ ਇੱਕ ਵਿਸ਼ਵਵਿਆਪੀ ਸਦਭਾਵਨਾ ਰਾਜਦੂਤ ਵਜੋਂ ਮੋਹਰੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਏਕਤਾ ਅਤੇ ਸਮਾਜਿਕ ਸਦਭਾਵਨਾਂ ਨੂੰ ਉਤਸ਼ਾਹਿਤ ਕਰਨ ਲਈ ਲਗਪਗ ਇੱਕ ਦਹਾਕੇ ਪਹਿਲਾਂ ਆਪਣੇ ਗ੍ਰਹਿ ਸੂਬੇ ਗੁਜਰਾਤ ਤੋਂ ਸਦਭਾਵਨਾ ਦੀ ਸ਼ੁਰੂਆਤ ਕੀਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿ੍ਰਸ਼ਟੀਕੋਣ ਤੋਂ ਪ੍ਰੇਰਨਾ ਲੈਂਦੇ ਹੋਏ ’ਸਦਭਾਵਨਾ : ਨੇਕ ਦਿਲੀ ਦਾ ਇੱਕ ਇਜ਼ਹਾਰ’ ਦੀ ਕਲਪਨਾ ਕੀਤੀ ਗਈ। ਸਦਭਾਵਨਾ ਦੀ ਇਹ ਯਾਤਰਾ 29 ਅਪ੍ਰੈਲ 2022 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸ਼ੁਰੂ ਹੋਈ।

ਦੇਸ਼ ਦੀ ਤਰੱਕੀ ਵਿਚ ਸਦਭਾਵਨਾ ਦੀ ਮਹੱਤਤਾ ਨੂੰ ਗਹਿਰਾਈ ਨਾਲ ਸਮਝਦੇ ਹੋਏ ਉਨ੍ਹਾਂ ਨੇ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਤੱਕ ਪਹੁੰਚ ਕੀਤੀ ਅਤੇ 6 ਮਹਾਂਦੀਪਾਂ ਦੇ 140 ਤੋਂ ਵੱਧ ਉੱਘੇ ਅਤੇ ਸਫਲ ਸਿੱਖਾਂ ਨੂੰ ਇਕਜੁੱਟ ਕੀਤਾ। ਸਦਭਾਵਨਾ ਦੇ ਇੱਕ ਪ੍ਰਤੀਨਿੱਧੀ ਮੰਡਲ ਵਜੋਂ ਇਨ੍ਹਾਂ ਸ਼ਖ਼ਸੀਅਤਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਉਨ੍ਹਾਂ ਦੀ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਅਤੇ ਸਿੱਖ ਭਾਈਚਾਰੇ ਲਈ ਕੀਤੇ ਯਤਨਾਂ ਅਤੇ ਉਪਰਾਲਿਆਂ ਲਈ ਉਨ੍ਹਾਂ ਨੂੰ ਸਦਭਵਨਾ ਦਾ ਪ੍ਰਤੀਕ ਭੇਟ ਕੀਤਾ।

ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਉਪਰੰਤ ਨਰਿੰਦਰ ਮੋਦੀ ਨੇ ਸਿੱਖ ਭਾਈਚਾਰੇ ਪ੍ਰਤੀ ਸਤਿਕਾਰ ਅਤੇ ਪਿਆਰ ਦਾ ਇਜ਼ਹਾਰ ਕੀਤਾ। ਉਨ੍ਹਾਂ ਦੀ ਸਰਕਾਰ ਨੇ ਕਈ ਇਤਿਹਾਸਕ ਫੈਸਲੇ ਲਏ, ਜਿਨ੍ਹਾਂ ਵਿਚ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ, 1984 ਦੇ ਦੰਗਾ ਪੀੜਤਾਂ ਨੂੰ ਲੰਮੇਂ ਸਮੇਂ ਤੋਂ ਲਟਕ ਰਿਹਾ ਇਨਸਾਫ਼ ਦਿਵਾਉਣਾ ਅਤੇ ਗੁਰਦੁਆਰਿਆਂ ਵਿਚ ਲੰਗਰ ਦੀਆਂ ਵਸਤੂਆਂ ’ਤੇ ਜੀਐੱਸਟੀ ਖਤਮ ਕਰਨਾ ਆਦਿ ਫੈਸਲੇ ਲਏ ਗਏ।ਇਨ੍ਹਾਂ ਸਾਰੇ ਫੈਸਲਿਆਂ ਨੇ ਦੁਨੀਆ ਭਰ ਦੇ ਸਿੱਖਾਂ ਦਾ ਦਿਲ ਜਿੱਤ ਲਿਆ ਅਤੇ ਉਨ੍ਹਾਂ ਦੀ ਭਰਪੂਰ ਸ਼ਲਾਘਾ ਕੀਤੀ ਹੈ।

ਇਹ ਪੁਸਤਕ ਪੀਐੱਮ ਮੋਦੀ ਦੇ ਯਤਨਾਂ ਨੂੰ ਦਸਤਾਵੇਜ਼ੀ ਰੂਪ ਦੇਣ ਦੀ ਕੋਸ਼ਿਸ਼ ਹੈ, ਜੋ ਭਾਰਤ ਅਤੇ ਵਿਦੇਸ਼ਾਂ ਵਿਚ ਸਿੱਖਾਂ ਦੇ ਇਤਿਹਾਸਕ ਅਸਥਾਨਾਂ ਦੀ ਸੁਰੱਖਿਆ ਦੇ ਅਧਿਕਾਰ ਨੂੰ ਬਰਕਾਰ ਰੱਖਣ ਲਈ ਕੀਤੇ ਗਏ ਹਨ। ਇਸ ਨਾਲ ਹੀ ਇਹ ਪੰਜਾਬ, ਸਿੱਖ ਗੁਰੂਆਂ ਦੀ ਚਰਨ ਛੋਹ ਧਰਤੀ ਨੂੰ ਆਰਥਿਕ ਤੌਰ ’ਤੇ ਖੁਸ਼ਹਾਲ ਅਤੇ ਰਾਜਨੀਤਿਕ ਤੌਰ ’ਤੇ ਮਜ਼ਬੂਤ ਸੂਬੇ ਵਜੋਂ ਵਿਕਸਤ ਕਰਨ ਲਈ ਸ਼ੁਰੂ ਕੀਤੇ ਵੱਡੇ ਪ੍ਰਾਜੈਕਟਾਂ ਦਾ ਵੇਰਵਾ ਵੀ ਦਿੰਦੀ ਹੈ, ਤਾਂ ਜੋ ਪੰਜਾਬ ਨੂੰ ਮੁੜ ਦੁਨੀਆ ਦੇ ਨਕਸ਼ੇ ’ਤੇ ਭਾਰਤ ਦੇ ਸ਼ਾਨਦਾਰ ਅਕਸ ਦੇ ਰੂਪ ਵਿਚ ਮੋਹਰੀ ਸਥਾਨ ’ਤੇ ਲਿਆਂਦਾ ਜਾ ਸਕੇ। ਇਸ ਪੁਸਤਕ ਨੂੰ ਨਵੀਂ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਜੇਪੀ ਨੱਡਾ ਅਤੇ ਤਤਕਾਲੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮਿ੍ਰਤੀ ਇਰਾਨੀ ਵੱਲੋਂ ਰਿਲੀਜ਼ ਕੀਤਾ ਗਿਆ।

ਵਾਰਾਣਸੀ ਵਿਚ ਆਯੋਜਿਤ ’ਸਦਭਾਵਨਾ-ਨੇਕ ਦਿਲੀ ਦਾ ਇਕ ਇਜ਼ਹਾਰ’ ਸਮਾਗਮ ਸੱਭਿਆਚਾਰ ਅਤੇ ਧਾਰਮਿਕ ਸੁਮੇਲ ਦਾ ਗਵਾਹ ਬਣਿਆ। ਇਸ ਮੌਕੇ 450 ਤੋਂ ਵੱਧ ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ, ਜਿਨ੍ਹਾਂ ਵਿਚ ਸਿੱਖ ਅਤੇ ਹਿੰਦੂ ਭਾਈਚਾਰਿਆਂ ਦੇ ਪ੍ਰਮੁੱਖ ਧਾਰਮਿਕ ਆਗੂ, ਸਿੱਖਿਆ ਸ਼ਾਸਤਰੀ, ਖਿਡਾਰੀ, ਵਿਗਿਆਨੀ, ਸਮਾਜ ਸੇਵੀ, ਸ਼ਾਂਤੀ ਕਾਰਕੁੰਨ, ਕਾਨੂੰਨੀ ਘਾੜੇ ਅਤੇ ਨੀਤੀ ਨਿਰਮਾਤਾ ਸ਼ਾਮਲ ਸਨ।ਇਸ ਸਮਾਗਮ ਦੀ ਸ਼ੋਭਾ ਉੱਤਰ ਪ੍ਰਦੇਸ਼ ਦੇ ਮਾਨਯੋਗ ਮੁੱਖ ਮੰਤਰੀ ਸ਼੍ਰੀ ਯੋਗੀ ਆਦਿਤਿਆਨਾਥ ਜੀ ਦੀ ਹਾਜ਼ਰੀ ਨੇ ਵਧਾਈ।

ਸਿੱਖ ਕੌਮ ਦੀਆਂ ਵੱਖ-ਵੱਖ ਸੰਪਰਦਾਵਾਂ ਦੇ ਆਗੂ, ਜਿਨ੍ਹਾਂ ਵਿਚ ਨਿਰਮਲੇ, ਉਦਾਸੀ, ਕਬੀਰ ਪੰਥੀ ਅਤੇ ਨਾਨਕਸਰ ਸੰਪਰਦਾ ਦੇ ਨੁਮਾਇੰਦੇ ਸ਼ਾਮਲ ਸਨ, ਨੇ ਸਾਡੇ ਨਾਲ ਮਿਲ ਕੇ ਰਾਸ਼ਟਰ ਪ੍ਰਤੀ ਸਮਰਪਿਤ ਸੇਵਾਵਾਂ ਲਈ ਸ਼੍ਰੀ ਨਰਿੰਦਰ ਮੋਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਇਸ ਮੌਕੇ ਅਸੀਂ ਦੋ ਪੁਸਤਕਾਂ ’ਹਾਰਟਫੈਲਟ-ਦਿ ਲੈਗੇਸੀ ਆਫ਼ ਫੇਥ’ ਅਤੇ ਮੋਦੀ@20 : ਡਰੀਮਜ਼ ਮੀਟ ਡਿਲੀਵਰੀ’ ਵੀ ਰਿਲੀਜ਼ ਕੀਤੀਆਂ, ਜੋ ਨਰਿੰਦਰ ਮੋਦੀ ਜੀ ਦੀ ਸਫਲਤਾ ਦੀ ਕਹਾਣੀ ਤੇ ਉਨ੍ਹਾਂ ਦੀ ਮਿਸਾਲੀ ਪਹਿਲਕਦਮੀਆਂ ਨੂੰ ਦਰਸਾਉਂਦੀਆਂ ਹਨ।

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ, ਨੇ ਹਮੇਸ਼ਾ ਸਰਬ ਸਾਂਝੀਵਾਲਤਾ ਅਤੇ ਨਿਸ਼ਕਾਮ ਸੇਵਾ ਲਈ ਸਾਡਾ ਮਾਰਗ ਦਰਸ਼ਨ ਕੀਤਾ ਹੈ, ਉਨ੍ਹਾਂ ਦੀਆਂ ਸਿੱਖਿਆਵਾਂ ਦੇ ਪ੍ਰਸਾਰ ਲਈ ਸਾਡੇ ਵੱਲੋਂ ਦਸੰਬਰ 2022 ਵਿਚ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਸਥਿਤ ਗੁਰਦੁਆਰਾ ਸ੍ਰੀ ਲਖਪਤ ਸਾਹਿਬ ਵਿਖੇ ਗੁਰਮਤਿ ਸਮਾਗਮ ਦਾ ਆਯੋਜਨ ਕਰਵਾਇਆ ਗਿਆ। ਇਹ ਪਵਿੱਤਰ ਤੇ ਪਾਵਨ ਅਸਥਾਨ ਲਖਪਤ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੂਜੀ ਅਤੇ ਚੌਥੀ ਉਦਾਸੀ ਦਾ ਪ੍ਰਤੀਕ ਹੈ। ਇਥੇ ਅੱਜ ਗੁਰੂ ਸਾਹਿਬ ਦੀਆਂ ਖੜਾਵਾਂ ਤੇ ਲੱਕੜ ਦੀ ਉੱਕਰੀ ਹੋਈ ਪਾਲਕੀ ਵਰਗੀਆਂ ਪਵਿੱਤਰ ਨਿਸ਼ਾਨੀਆਂ ਮੌਜੂਦ ਹਨ।

ਅੱਜ ਇਤਿਹਾਸਕ ਗੁਰਦੁਆਰਾ ਸ੍ਰੀ ਲਖਪਤ ਸਾਹਿਬ ਦੀ ਸ਼ਾਨੋ-ਸ਼ੌਕਤ ਅਤੇ ਮਰਿਆਦਾ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਇਸ ਪਵਿੱਤਰ ਅਸਥਾਨ ਦੀ ਮੁੜ ਸੁਰਜੀਤੀ ਲਈ ਕੀਤੇ ਵਿਸ਼ੇਸ਼ ਯਤਨਾਂ ਸਦਕਾ ਪੂਰੀ ਤਰ੍ਹਾਂ ਕਾਇਮ ਹੈ।

ਇਸ ਪਵਿੱਤਰ ਅਸਥਾਨ ’ਤੇ ਆਯੋਜਿਤ ਗੁਰਮਤਿ ਸਮਾਗਮ ਵਿਚ ਸਿੱਖ ਵਿਦਵਾਨ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਇੱਕਠੀਆਂ ਹੋਈਆਂ।ਜਿਥੇ ਰਸਭਿੰਨੇ ਕੀਰਤਨ ਦਾ ਆਯੋਜਨ ਕੀਤਾ ਤੇ ਸਿੱਖ ਕੌਮ ਦੇ ਸਨਮਾਨ ਅਤੇ ਭਲਾਈ ਕੀਤੇ ਜਾ ਰਹੇ ਉਪਰਾਲਿਆਂ ਲਈ ਸ਼੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਇਸ ਮੌਕੇ ਸਿੱਖ ਭਾਈਚਾਰੇ ਲਈ ਉਨ੍ਹਾਂ ਵੱਲੋਂ ਕੀਤੇ ਬੇਮਿਸਾਲ ਕਾਰਜਾਂ ਨੂੰ ਦਰਸਾਉਂਦੀ ਪੁਸਤਕ ’ਹਾਰਟਫੈਲਟ।ਦਿ ਲੈਗੇਸੀ ਆਫ਼ ਫੇਥ’ ਵੀ ਸੰਗਤ ਵਿਚ ਭੇਟ ਕੀਤੀ ਗਈ।

ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਇੱਕ ਸਮਾਨਤਾਵਾਦੀ ਅਤੇ ਚੰਗੇ ਸਮਾਜ ਦੀ ਸਿਰਜਣਾ ਕਰਨ ਦੇ ਦਿ੍ਰਸ਼ਟੀਕੋਣ ਦੇ ਨਾਲ ਸਾਡੇ ਵੱਲੋਂ ਚੰਡੀਗੜ੍ਹ ’ਚ ’ਆਲ ਇੰਡੀਆ ਮਾਇਨੋਰਿਟੀ ਕਾਨਫਰੰਸ : ਅੰਮਿ੍ਰਤ ਕਾਲ ਵਿਚ ਘੱਟ ਗਿਣਤੀਆਂ ਦੀ ਭੂਮਿਕਾ’ ਦਾ ਆਯੋਜਨ ਕੀਤਾ। ਸਮਾਗਮ ਵਿਚ ਦੇਸ਼ ਭਰ ਦੇ ਸਾਰੇ ਪ੍ਰਮੁੱਖ ਧਾਰਮਿਕ ਆਗੂਆਂ, ਸਰਕਾਰੀ ਨੁਮਾਇੰਦਿਆਂ, ਉੱਘੇ ਕਲਾਕਾਰਾਂ ਅਤੇ ਮੰਨੇ ਪ੍ਰਮੰਨੇ ਵਿਦਵਾਨਾਂ ਨੇ ਸ਼ਿਰਕਤ ਕੀਤੀ। ਇਸ ਕਾਨਫਰੰਸ ਵਿਚ ਇੱਕ ਨਵੇਂ ਭਾਰਤ ਦੇ ਨਿਰਮਾਣ ਲਈ ਆਪਸੀ ਸਾਂਝ, ਸ਼ਾਂਤੀ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਰਗੇ ਸਾਂਝੇ ਮੁੱਲਾਂ ਨੂੰ ਮਜ਼ਬੂਤ ਕਰਨ ਅਤੇ ਮਿਲ ਕੇ ਕੰਮ ਕਰਨ ਲਈ ਲੰਬੀ ਵਿਚਾਰ-ਚਰਚਾ ਕੀਤੀ ਗਈ।

ਭਾਰਤ ਦੀ ਅਨੇਕਤਾ ਤੇ ਏਕਤਾ ਦੀ ਭਾਵਨਾ ਨੂੰ ਦਰਸਾਉਣ ਲਈ ਇੱਕ ਸਰਬ ਧਰਮ ਵਫ਼ਦ ਨੇ ਰਾਜਸਥਾਨ ਦੇ ਅਜਮੇਰ ਵਿਚ ਸਥਿਤ ਅਜਮੇਰ ਸ਼ਰੀਫ਼ ਦਰਗਾਹ ਅਤੇ ਪੁਸ਼ਕਰ ਦੇ ਬ੍ਰਹਮਾ ਮੰਦਿਰ ਦਾ ਦੌਰਾ ਕੀਤਾ। ਇਸ ਯਾਤਰਾ ਦਾ ਉਦੇਸ਼ ਦੇਸ਼ ਵਿਚ ਫਿਰਕੂ ਸਦਭਾਵਨਾ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾਉਣਾ ਅਤੇ ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਲੋਕਾਂ ਵਿਚਕਾਰ ਏਕਤਾ ਤੇ ਸਾਂਝੀਵਾਲਤਾ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਸੀ। ਇਸ ਸਰਬ ਧਰਮ ਵਫਦ ਨੇ ਅਜਮੇਰ ਸ਼ਰੀਫ਼ ਦਰਗਾਹ ’ਤੇ ਜ਼ਿਆਰਤ ਕੀਤੀ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਬ੍ਰਹਮਾ ਮੰਦਿਰ ਵਿਚ ਪ੍ਰਾਰਥਨਾ ਕੀਤੀ।

ਲੇਹ ਲਦਾਖ ਵਿਚ 10 ਪੁਆਇੰਟ ’ਲੱਦਾਖ ਸ਼ਾਂਤੀ ਘੋਸ਼ਣਾ ਪੱਤਰ’ ’ਤੇ ਹਸਤਾਖ਼ਰ ਕੀਤੇ ਜਾਣ ਦੇ ਇਤਿਹਾਸਕ ਮੌਕੇ ’ਤੇ ਅੰਤਰਰਾਸ਼ਟੀ ਬੁੱਧ ਭਾਈਚਾਰੇ ਨੇ ਸ੍ਰੀ ਨਰਿੰਦਰ ਮੋਦੀ ਜੀ ਨੂੰ ਧੰਨਵਾਦ ਅਤੇ ਪ੍ਰਸ਼ੰਸਾ ਦਾ ਇੱਕ ਪੱਤਰ ਭੇਟ ਕੀਤਾ ਅਤੇ ਉਨ੍ਹਾਂ ਦੀ ਵਿਸ਼ਵ ਸ਼ਾਂਤੀ ਦੂਤ ਵਜੋਂ ਸ਼ਲਾਘਾ ਕੀਤੀ। ਇੰਡੀਅਨ ਮਾਇਨੋਰਿਟੀ ਫਾਊਂਡੇਸ਼ਨ ਵੱਲੋਂ ਲੇਹ, ਲੱਦਾਖ ਵਿਖੇ ਵਿਸ਼ਵ ਸ਼ਾਂਤੀ ਲਈ ’ਮਾਸ ਵਾਕ’, ਵਿਸ਼ਵ ਸ਼ਾਂਤੀ ’ਤੇ ਇੱਕ ਅੰਤਰਰਾਸ਼ਟਰੀ ਕਾਨਫਰੰਸ ਅਤੇ 10 ਪੁਆਇੰਟ ਲੱਦਾਖ ਸ਼ਾਂਤੀ ਘੋਸ਼ਣਾ ਪੱਤਰ ’ਤੇ ਹਸਤਾਖ਼ਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ, ਜੋ ਕਿ ਸ਼ਾਂਤੀ ਸਦਭਾਵਨਾ ਅਤੇ ਟਿਕਾਊ ਵਿਕਾਸ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਾ ਹੈ।

ਕਸ਼ਮੀਰ ਵਿਚ ਪਹਿਲੀ ਵਾਰ ਸਰਬ-ਧਰਮ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਧਾਰਾ 370 ਦੇ ਖਾਤਮੇ ਤੋਂ ਬਾਅਦ ਪਹਿਲੀ ਵਾਰ ਸ਼ੀਆ, ਸੁੰਨੀ, ਸੂਫ਼ੀ, ਦਾਊਦੀ ਬੋਹਰਾ, ਪਸਮਾਂਦਾ ਮੁਸਲਿਮ ਅਤੇ ਗੁੱਜਰ-ਬੱਕਰਵਾਲਾ ਸਮੇਤ ਵੱਖ-ਵੱਖ ਮੁਸਲਿਮ ਭਾਈਚਾਰਿਆਂ ਦੇ ਧਾਰਮਿਕ ਆਗੂ ਇੱਕ ਮੰਚ ’ਤੇ ਇਕੱਠੇ ਹੋਏ। ਇਸ ਮੌਕੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਵਿਚ ਸ਼ਿਰਕਤ ਕਰ ਕੇ ਸ਼ੋਭਾ ਵਧਾਈ। ਇਹ ਕਾਨਫਰੰਸ ਕਸ਼ਮੀਰ ਦੀ ਸਦਭਾਵਨਾ, ਲਚਕੀਲੇਪਨ ਅਤੇ ਸ਼ਾਂਤੀ ਪ੍ਰਤੀ ਵਚਨਬੱਧਤਾ ਦੀ ਪ੍ਰਤੀਕ ਬਣੀ।

ਮੁੰਬਈ ਵਿਚ ਕਰਵਾਏ ’ਜਜ਼ਬਾ-ਏ-ਹੁਬੁਲ-ਵਤਨੀ ਸਮਾਗਮ ਦੌਰਾਨ ਸ਼ੀਆ, ਸੁੰਨੀ, ਅਹਿਮਦੀਆ, ਦਾਊਦੀ ਬੋਹਰਾ ਅਤੇ ਪਸਮਾਂਦਾ ਵਰਗੇ ਵੱਖ-ਵੱਖ ਮੁਸਲਿਮ ਭਾਈਚਾਰਿਆਂ ਦੇੇ ਆਗੂਆਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਦਿ੍ਰਸ਼ਟੀਕੋਣ ਦਾ ਸਮਰਥਨ ਕਰਦਿਆਂ ’ਮੁੰਬਈ ਮਤਾ’ ਪਾਸ ਕੀਤਾ। ਇਸ ਸਮਾਗਮ ਵਿਚ ਧਾਰਮਿਕ ਆਗੂਆਂ, ਵਿਦਵਾਨਾਂ, ਅਕਾਦਮਿਕ ਮਾਹਿਰਾਂ, ਕਾਰਪੋਰੇਟ ਜਗਤ ਦੀਆਂ ਸ਼ਖ਼ਸੀਅਤਾਂ, ਖੇਡ ਜਗਤ ਦੇ ਸਿਤਾਰਿਆਂ, ਬਾਲੀਵੁੱਡ ਸ਼ਖਸੀਅਤਾਂ, ਪਦਮ ਪੁਰਸਕਾਰ ਜੇਤੂਆਂ ਅਤੇ ਸਮਾਜ ਸੇਵਕਾਂ ਸਮੇਤ ਕਈ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਭਾਰਤ ਦੇ ਸ਼ਾਨਦਾਰ ਵਿਕਾਸ ਸਫ਼ਰ ਵਿਚ ਮੁਸਲਿਮ ਭਾਈਚਾਰੇ ਦੇ ਅਨਮੋਲ ਯੋਗਦਾਨ ਦੀ ਸ਼ਲਾਘਾ ਕੀਤੀ।

ਲੱਦਾਖ ਵਿਖੇ ਸਲਾਮ ਕਾਰਗਿਲ ਵਿਸ਼ੇ ’ਤੇ ਇੱਕ ਸਮਾਗਮ ਦਾ ਆਯੋਜਨ ਕਰਵਾਇਆ ਗਿਆ, ਜਿਥੇ ਕਾਰਗਿਲ ਨਾਲ ਸਬੰਧਤ ਲੋਕਾਂ ਦਾ ਵਿਸ਼ਾਲ ਇਕੱਠ ਵੇਖਣ ਨੂੰ ਮਿਲਿਆ, ਜੋ ਨਰਿੰਦਰ ਮੋਦੀ ਦੀ ਅਗੁਵਾਈ ਹੇਠ 2019 ਵਿਚ ਵੱਖਰੇ ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਦਾ ਦਰਜਾ ਪ੍ਰਾਪਤ ਕਰਨ ਤੋਂ ਬਾਅਦ ਇਸ ਖੇਤਰ ਦੁਆਰਾ ਕੀਤੇ ਬੇਮਿਸਾਲ ਵਿਕਾਸ ਦਾ ਜਸ਼ਨ ਮਨਾਉਣ ਲਈ ਇਕੱਤਰ ਹੋਏ। ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਸਾਰੇ ਫਿਰਕਿਆਂ ਨੇ ਵੀ ਸ਼ਿਰਕਤ ਕੀਤੀ ਅਤੇ ਦੇਸ਼ ਦੇ ਵਿਕਾਸ ਵਿਚ ਸਰਗਰਮ ਭੂਮਿਕਾ ਨਿਭਾਉਣ ਅਤੇ ਭਾਰਤ ਨੂੰ ਇਕ ਵਿਕਸਿਤ ਦੇਸ਼ ਬਣਾਉਣ ਦੇ ਸੰਕਲਪ ਵਿਚ ਆਪਣਾ ਯੋਗਦਾਨ ਪਾਉਣ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।

ਸਤਨਾਮ ਸਿੰਘ ਸੰਧੂ ਨਾਲ ਜੁੜੋ

ਸਤਨਾਮ ਸਿੰਘ ਸੰਧੂ ਨੂੰ ਫੋਲੋ ਕਰੋ

ਹੈਲਪਲਾਈਨ ਨੰਬਰ

+91 8427009990

Copyright © 2026 Satnam Singh Sandhu | Privacy Policy | Disclaimer

Satnam Singh Sandhu

ਸੰਸਦ ’ਚ ਪੁੱਜੇਗੀ ਆਪ ਦੀ ਆਵਾਜ਼

ਉਹ ਮੁੱਦੇ, ਵਿਸ਼ੇ ਜਾਂ ਵਿਚਾਰ ਮੇਰੇ ਨਾਲ ਸਾਂਝੇ ਕਰੋ, ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਉਸ ’ਤੇ ਕੌਮੀ ਪੱਧਰ ’ਤੇ ਧਿਆਨ ਦੇਣ ਦੀ ਲੋੜ ਹੈ। ਮੈਂ ਸਤਨਾਮ ਸਿੰਘ ਸੰਧੂ, ਸੰਸਦ ਵਿਚ ਉਨ੍ਹਾਂ ਦੀ ਪੈਰਵੀ ਕਰਾਂਗਾ। ਆਓ ਸਾਰੇ ਇਕਜੁੱਟ ਹੋ ਕੇ ਅੱਗੇ ਵਧੀਏ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਕਰੀਏ।

Enter Your Name Please

Select Gender Please

Enter Phone Number Please

Enter Email id Please

Enter Your District Please

    Enter State/UT Please

    Enter Your Suggestion Please