ਕੌਮਾਂਤਰੀ ਪ੍ਰੋਗਰਾਮਾਂ ਵਿਚ ਲਿਆ ਹਿੱਸਾ
ਮਹਾਂਦੀਪਾਂ ਨੂੰ ਕੀਤਾ ਕਵਰ
16 ਦੇਸ਼ਾਂ ਦਾ ਕੀਤਾ ਦੌਰਾ
2022 ਵਿਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਰਨ ਨਾਲ ਐੱਮਪੀ ਸਤਨਾਮ ਸਿੰਘ ਸੰਧੂ।
2023 ਵਿਚ ਨਿਊਜ਼ੀਲੈਂਡ ਦੀ ਮਾਨਯੋਗ ਪ੍ਰਧਾਨ ਮੰਤਰੀ ਕਿ੍ਰਸਟੋਫਰ ਲਕਸਨ ਦੇ ਨਾਲ ਐੱਮਪੀ ਸਤਨਾਮ ਸਿੰਘ ਸੰਧੂ।
2025 ਵਿਚ ਫਿਜੀ ਦੇ ਪ੍ਰਧਾਨ ਮੰਤਰੀ ਸੀਤੀਵੇਨੀ ਰਾਬੁਕਾ ਦੇ ਨਾਲ ਐੱਮਪੀ ਸਤਨਾਮ ਸਿੰਘ ਸੰਧੂ।
ਭਾਰਤ ਦੀ ਅਨਮੋਲ ਵਿਰਾਸਤ ਤੇ ਸੱਭਿਅਤਾ ਬਾਰੇ ਜਾਣੂ ਕਰਵਾਉਣ ਲਈ ਸਾਡੇ ਵੱਲੋਂ ਸ਼ਿਕਾਗੋ, ਅਮਰੀਕਾ ਵਿਖੇ ’ਵਿਸ਼ਵ ਸਦਭਾਵਨਾ : ਸ਼ੁੱਭ ਇੱਛਾ ਦਾ ਸੁਨੇਹਾ’ ਸਮਾਗਮ ਦਾ ਆਯੋਜਨ ਕੀਤਾ। ਸਾਨੂੰ ਇਸ ਇਤਿਹਾਸਕ ਪ੍ਰੋਗਰਾਮ ਵਿਚ ਅਮਰੀਕੀ ਸੈਨੇਟਰ ਰੌਨ ਜੋੋਨਸਨ, ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਜੀ, ਵੱਖ-ਵੱਖ ਯੂਨੀਵਰਸਿਟੀਆਂ ਦੇ ਚਾਂਸਲਰਾਂ ਅਤੇ ਭਾਰਤੀ ਭਾਈਚਾਰੇ ਦੀਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਸਦਕਾ ਬਹੁਤ ਹੀ ਮਾਣ ਮਹਿਸੂਸ ਹੋਇਆ। ਅਮਰੀਕਾ ਅਤੇ ਭਾਰਤ ਤੋਂ ਆਏ ਵਿਸ਼ੇਸ਼ ਮਹਿਮਾਨਾਂ ਨੇ ਭਾਰਤ ਦੀ ਤਰੱਕੀ, ਭਾਰਤ-ਅਮਰੀਕਾ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਪੱਧਰ ’ਤੇ ਭਾਰਤ ਦਾ ਪ੍ਰਭਾਵ ਵਧਾਉਣ ਲਈ ਨਰਿੰਦਰ ਮੋਦੀ ਦੇ ਲਾਮਿਸਾਲ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।