India Icon

ਇੱਕ ਵਾਤਾਵਰਣ
ਪ੍ਰੇਮੀ

ਸਵੱਛ ਭਾਰਤ ਅਭਿਆਨ ਤਹਿਤ ਮੁੰਬਈ ਦੇ ਜੂਹੂ ਬੀਚ ’ਤੇ ਚਲਾਈ ਵਿਸ਼ਾਲ ਸਫ਼ਾਈ ਮੁਹਿੰਮ

ਮੁੰਬਈ

ਮੁੰਬਈ ਦੇ ਜੁਹੂ ਬੀਚ ’ਤੇ ਸਵੱਛਤਾ ਅਭਿਆਨ ਤਹਿਤ ਇੱਕ ਵਿਸ਼ਾਲ ਸਫਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਵਿਚ ਸ਼ਹਿਰ ਵਾਸੀਆਂ, ਨੌਜਵਾਨ ਗਰੁੱਪਾਂ, ਵਾਤਵਾਰਣ ਪ੍ਰੇਮੀਆਂ ਅਤੇ ਸਥਾਨਕ ਸਮਾਜ ਸੇਵੀ ਸੰਸਥਾਵਾਂ ਨੇ ਸਫ਼ਾਈ ਅਤੇ ਸੁੰਦਰੀਕਰਨ ਲਈ ਸਮੂਹਿਕ ਯਤਨ ਕੀਤੇ।

ਹਟਾਇਆ ਕੂੜਾ

18 ਤੋਂ 22 ਟਨ ਮਿਲਿਆ-ਜੁਲਿਆ ਕੂੜਾ, ਜਿਸ ਵਿਚ ਪਲਾਸਟਿਕ, ਕੱਪੜੇ ਅਤੇ ਜੈਵਿਕ ਰਹਿੰਦ - ਖੂੰਹਦ ਸ਼ਾਮਲ ਸੀ।

ਸਮੁੰਦਰੀ ਤੱਟ ਦਾ ਘੇਰਾ

ਬੀਚ ਦਾ 1.8 ਕਿਲੋਮੀਟਰ ਤੋਂ ਲੈ ਕੇ 2.2 ਕਿਲੋਮੀਟਰ ਦਾ ਹਿੱਸਾ ਕਵਰ ਕੀਤਾ।

Satnam Singh Sandhu at Rajya Sabha

ਛੱਠ ਪੂਜਾ ਦੀ ਸਮਾਪਤੀ ’ਤੇ ਚਲਾਈ ਸਫ਼ਾਈ ਮੁਹਿੰਮ

ਚੰਡੀਗੜ੍ਹ

ਐੱਮਪੀ ਸਤਨਾਮ ਸਿੰਘ ਸੰਧੂ ਦੀ ਅਗੁਵਾਈ ਹੇਠ ਛੱਠ ਪੂਜਾ ਦੀ ਸਮਾਪਤੀ ’ਤੇ ਇੱਕ ਵੱਡੀ ਸਫ਼ਾਈ ਮੁਹਿੰਮ ਚਲਾਈ ਗਈ। ਇਸ ਚਾਰ ਦਿਨਾ ਦੇ ਮਹਾਨ ਤਿਉਹਾਰ ਦੌਰਾਨ ਬਿਹਾਰ ਅਤੇ ਪੂਰਵਾਂਚਲ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਇਥੇ ਪੂਜਾ ਅਰਚਨਾ ਕੀਤੀ, ਜਿਸ ਦੀ ਸਮਾਪਤੀ ਭਗਵਾਨ ਸੂਰਜ ਦੇਵਤਾ ਨੂੰ ’ਊਸ਼ਾ ਅਰਘ’ ਦੇਣ ਨਾਲ ਹੋਈ।

Cleanliness Drive after Chhath Puja

ਪੰਚਕੂਲਾ ’ਚ ਚਲਾਈ ਸਰਬ-ਧਰਮ ਸਫ਼ਾਈ ਮੁਹਿੰਮ

ਪੰਚਕੂਲਾ, ਹਰਿਆਣਾ

ਮੁਸਲਿਮ, ਸਿੱਖ, ਈਸਾਈ ਅਤੇ ਜੈਨ ਧਰਮ ਦੇ ਭਾਈਚਾਰੇ ਵੱਲੋਂ ਹਰਿਆਣਾ ਦੇ ਪੰਚਕੂਲਾ ਜ਼ਿਲ੍ਹੇ ਵਿਚ ਸਥਿਤ ਮਨਸਾ ਦੇਵੀ ਮੰਦਰ ਵਿਖੇ ’ਸਵੱਛ ਮੰਦਿਰ’ ਮੁਹਿੰਮ ਚਲਾਈ ਗਈ, ਜਿਨ੍ਹਾਂ ਨੇ ਸਰਬ-ਸਾਂਝੀਵਾਲਤਾ ਅਤੇ ਅਨੇਕਤਾ ਵਿਚ ਏਕਤਾ ਦੀ ਮਿਸਾਲ ਕਾਇਮ ਕੀਤੀ।ਇਸ ਸਫ਼ਾਈ ਮੁਹਿੰਮ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਇਕਜੁੱਟ ਹੋ ਕੇ ਸ਼ਮੂਲੀਅਤ ਕੀਤੀ।

Multi-Faith Cleanliness Drive

ਸਵੱਛ ਭਾਰਤ, ਸਵਸਥ ਭਾਰਤ : ਮੈਗਾ ਸਫ਼ਾਈ ਮੁਹਿੰਮ ਰਾਹੀਂ ਸਭ ਨੇ ਅਸੰਭਵ ਨੂੰ ਕਰ ਦਿਖਾਇਆ ਸੰਭਵ

ਚੰਡੀਗੜ੍ਹ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਨਾਅਰੇ ’ਇੱਕ ਤਾਰੀਖ, ਇੱਕ ਘੰਟਾ, ਇੱਕ ਸਾਥ’ ਤਹਿਤ ਚੰਡੀਗੜ੍ਹ ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਜਿਥੇ ਇਕੱਤਰ ਹੋ ਕੇ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ।ਉਥੇ ਹੀ ’ਸਵੱਛ ਭਾਰਤ : ਇੱਕ ਸੰਗਠਿਤ ਯਤਨ’ ਦੇ ਤਹਿਤ ਹਰ ਧਰਮ ਅਤੇ ਹਰ ਉਮਰ ਦੇ ਲੋਕਾਂ, ਜਿਨ੍ਹਾਂ ਵਿਚ ਬੱਚੇ, ਲੜਕੀਆਂ, ਲੜਕੇ, ਬਜ਼ੁਰਗ ਅਤੇ ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਨੇ ਮੈਗਾ ਸਫ਼ਾਈ ਮੁਹਿੰਮ ਵਿਚ ਆਪਣਾ ਯੋਗਦਾਨ ਪਾਇਆ।

ਇਸ ਕੋਸ਼ਿਸ਼ ਦੇ ਨਾਲ ਅਸੰਭਵ ਜਾਪਦੀ ਚੀਜ਼ ਨੂੰ ਵੀ ਸੰਭਵ ਵਿਚ ਬਦਲ ਦਿੱਤਾ। ਇਸ ਮੁਹਿੰਮ ਦੌਰਾਨ ਇੱਕ ਪਾਰਕ ਨੂੰ ਸ਼ਾਨਦਾਰ ’ਬਗੀਚੇ’ ਵਿਚ ਬਦਲ ਦਿੱਤਾ, ਜਿਸ ਨੂੰ ’ਅਖੰਡ ਭਾਰਤ ਉਦਿਆਨ’ ਦਾ ਨਾਮ ਦਿੱਤਾ। ਇਹ ਪਾਰਕ ਭਾਰਤ ਦੀ ਅਨੇਕਤਾ ਵਿਚ ਏਕਤਾ ਦੀ ਅਸਲ ਭਾਵਨਾ ਨੂੰ ਦਰਸਾਉਂਦਾ ਹੈ।

ਸਫਾਈ ਮੁਹਿੰਮ - ਅਖੰਡ ਭਾਰਤ ਪਾਰਕ
  • ਬੰਜਰ ਜ਼ਮੀਨ ਨੂੰ 24 ਘੰਟਿਆਂ ਵਿਚਕਾਰ ਬਗੀਚੇ ਵਿਚ ਤਬਦੀਲ ਕੀਤਾ।
  • 5 ਹਜ਼ਾਰ ਵਿਦਿਆਰਥੀਆਂ ਨੇ ਸਵੱਛਤਾ ਦੀ ਸਹੁੰ ਚੁੱਕੀ।
  • 10000 ਤੋਂ ਵੱਧ ਵਲੰਟੀਅਰਾਂ ਨੇ ਘੰਟਿਆਂ ਤੱਕ ਸਫ਼ਾਈ ਕੀਤੀ।
Mega Cleanliness Drive

ਏਕ ਪੇੜ ਮਾਂ ਕੇ ਨਾਮ - ਸਰਬ-ਧਰਮ ਰੁੱਖ ਲਗਾਓ ਮੁਹਿੰਮ ਚਲਾਈ

ਮੁੰਬਈ

ਮੁੰਬਈ ਵਿਖੇ ’’ਏਕ ਪੇੜ ਮਾਂ ਕੇ ਨਾਮ’’ ਮੁਹਿੰਮ ਦਾ ਆਯੋਜਨ ਕੀਤਾ, ਜਿਸ ਵਿਚ ਈਸਾਈ, ਸਿੱਖ, ਬੁੱਧ ਅਤੇ ਪਾਰਸੀ ਸਮੇਤ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਇਕਜੁੱਟ ਹੋ ਕੇ ਹਿੱਸਾ ਲਿਆ। ਹੋਲੀ ਨੇਮ ਹਾਈ ਸਕੂਲ, ਖਾਰੇਘਾਟ ਕਲੋਨੀ ਅਤੇ ਸਿੱਖ ਅਤੇ ਬੌਧ ਸਮਾਗਮਾਂ ਦੌਰਾਨ ਚਲਾਈਆਂ ਗਈਆਂ ਰੁੱਖ ਲਗਾਉਣ ਦੀਆਂ ਮੁਹਿੰਮਾਂ ਨੇ ਵਾਤਾਵਰਣ ਪ੍ਰਤੀ ਸਮੂਹਿਕ ਜਾਗਰੂਕਤਾ ਅਤੇ ਆਉਣ ਵਾਲੀਆਂ ਪ੍ਰਤੀ ਸਾਂਝੀ ਜ਼ਿੰਮੇਵਾਰੀ ਦੇ ਅਹਿਸਾਸ ਨੂੰ ਉਜਾਗਰ ਕੀਤਾ। ਇਨ੍ਹਾਂ ਉਪਰਾਲਿਆਂ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ’ਸੇਵਾ ਪਖਵਾੜਾ’ ਦੌਰਾਨ ਪੂਰੇ ਮਹਾਰਾਸ਼ਟਰ ਵਿਚ ਈਸਾਈ, ਸਿੱਖ, ਬੁੱਧ ਅਤੇ ਪਾਰਸੀ ਭਾਈਚਾਰਿਆਂ ਦੇ ਸਾਂਝੇ ਯਤਨਾ ਸਦਕਾ ਲਗਭਗ 500 ਤੋਂ 700 ਪੌਦੇ ਵੰਡੇ ਤੇ ਲਗਾਏ ਗਏ।

Ek Ped Maa Ke Naam

’ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਕੌਮੀ ਰਾਜਮਾਰਗ-5 ’ਤੇ ਲਗਾਏ ਬੂਟੇ

ਚੰਡੀਗੜ੍ਹ

’ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ 30 ਜੁਲਾਈ 2024 ਨੂੰ ਰੋਟਰੀ ਅਤੇ ਰੋਟਾਰੈਕਟ ਕਲੱਬਾਂ ਦੇ ਵਿਦਿਆਰਥੀਆਂ ਵੱਲੋਂ ਕੌਮੀ ਰਾਜਮਾਰਗ-5 ਦੇ ਨਾਲ-ਨਾਲ 350 ਬੂਟੇ ਲਗਾਏ ਗਏ। ਰੋਟਰੀ ਅਤੇ ਰੋਟਾਰੈਕਟ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਇੰਡੀਅਨ ਹਾਈ-ਵੇ ਅਥਾਰਿਟੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ।ਇਹ ਮੁਹਿੰਮ ਵਾਤਾਵਰਣ ਦੀ ਸਥਿਰਤਾ ’ਤੇ ਸਰਕਾਰ ਦੇ ਵਿਸ਼ੇਸ਼ ਧਿਆਨ ਨੂੰ ਦਰਸਾਉਂਦੀ ਹੈ। ਬੂਟੇ ਲਗਾਉਣ ਤੋਂ ਇਲਾਵਾ, ਵਿਦਿਆਰਥੀਆਂ ਨੂੰ ਇਨ੍ਹਾਂ ਦੀ ਦੇਖਭਾਲ ਕਰਨ, ਮਿੱਟੀ ਦੀ ਸਾਂਭ ਸੰਭਾਲ ਨੂੰ ਸਮਝਣ ਅਤੇ ਨਿਯਮਤ ਰੱਖ-ਰੱਖਾਅ ਯਕੀਨੀ ਬਣਾਉਣ ਬਾਰੇ ਵੀ ਜਾਣਕਾਰੀ ਦਿੱਤੀ ਗਈ ਤਾਂ ਜੋ ਬੂਟੇ ਵੱਡੇ ਹੋ ਕੇ ਵਾਤਾਵਰਣ ਨੂੰ ਹੋਰ ਹਰਿਆ ਭਰਿਆ ਬਣਾ ਸਕਣ।

Ek Ped Maa Ke Naam

’ਏਕ ਪੇੜ ਮਾਂ ਕੇ ਨਾਮ’ ਮੁਹਿੰਮ ਲਈ ਪਾਰਸੀ ਭਾਈਚਾਰਾ ਹੋਇਆ ਇਕਜੁੱਟ

ਮੁੰਬਈ

ਮਹਾਰਾਸ਼ਟਰ ਦੇ ਪਾਰਸੀ ਭਾਈਚਾਰੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 74ਵੇਂ ਜਨਮ ਦਿਵਸ ’ਤੇ ਮਨਾਏ ਜਾ ਰਹੇ ਪਖਵਾੜੇ ਵਿਚ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ’ਏਕ ਪੇੜ ਮਾਂ ਕੇ ਨਾਮ’ ਮੁਹਿੰਮ ਵਿਚ ਹਿੱਸਾ ਲਿਆ ਅਤੇ ਬੂਟੇ ਲਗਾ ਕੇ ਧਰਤੀ ਮਾਤਾ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਵਿਚ ਪਿਛਲੇ 10 ਸਾਲਾਂ ਵਿਚ ਵਿਕਾਸ ਅਤੇ ਸਭ ਦੀ ਸ਼ਮੂਲੀਅਤ ਬਾਰੇ ਵੀ ਗੱਲ ਕੀਤੀ ਅਤੇ ’ਵਿਕਸਿਤ ਭਾਰਤ’ ਦੇ ਉਨ੍ਹਾਂ ਦੇ ਦਿ੍ਰਸ਼ਟੀਕੋਣ ਦਾ ਸਮਰਥਨ ਕੀਤਾ। ਇਸ ਸਮਾਗਮ ਵਿਚ ਮਾਣਿਕ ਦਸਤੂਰ ਅਤੇ ਖੋਜ਼ਸਤੇ ਪੀ ਮਿਸਤਰੀ ਸਮੇਤ ਪਾਰਸੀ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।

Cleanliness Drive after Chhath Puja

ਸਤਨਾਮ ਸਿੰਘ ਸੰਧੂ ਨਾਲ ਜੁੜੋ

ਸਤਨਾਮ ਸਿੰਘ ਸੰਧੂ ਨੂੰ ਫੋਲੋ ਕਰੋ

ਹੈਲਪਲਾਈਨ ਨੰਬਰ

+91 8427009990

Copyright © 2026 Satnam Singh Sandhu | Privacy Policy | Disclaimer

Satnam Singh Sandhu

ਸੰਸਦ ’ਚ ਪੁੱਜੇਗੀ ਆਪ ਦੀ ਆਵਾਜ਼

ਉਹ ਮੁੱਦੇ, ਵਿਸ਼ੇ ਜਾਂ ਵਿਚਾਰ ਮੇਰੇ ਨਾਲ ਸਾਂਝੇ ਕਰੋ, ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਉਸ ’ਤੇ ਕੌਮੀ ਪੱਧਰ ’ਤੇ ਧਿਆਨ ਦੇਣ ਦੀ ਲੋੜ ਹੈ। ਮੈਂ ਸਤਨਾਮ ਸਿੰਘ ਸੰਧੂ, ਸੰਸਦ ਵਿਚ ਉਨ੍ਹਾਂ ਦੀ ਪੈਰਵੀ ਕਰਾਂਗਾ। ਆਓ ਸਾਰੇ ਇਕਜੁੱਟ ਹੋ ਕੇ ਅੱਗੇ ਵਧੀਏ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਕਰੀਏ।

Enter Your Name Please

Select Gender Please

Enter Phone Number Please

Enter Email id Please

Enter Your District Please

    Enter State/UT Please

    Enter Your Suggestion Please