ਇੱਕ ਦੂਰਦਰਸ਼ੀ ਸੋਚ ਵਾਲੇ ਨੇਤਾ ਅਤੇ
ਸਾਂਝੀਵਾਲਤਾ ਤੇ ਏਕਤਾ ਦੀ ਬਣੇ ਬੁਲੰਦ ਅਵਾਜ਼

Signature
ਸਤਨਾਮ ਸਿੰਘ ਸੰਧੂ ਬਾਰੇ ਜਾਣਕਾਰੀ

ਸਤਨਾਮ ਸਿੰਘ ਸੰਧੂ ਨੇ ਇੱਕ ਸਧਾਰਨ ਕਿਸਾਨ ਪਰਿਵਾਰ ਵਿਚੋਂ ਉੱਠ ਕੇ ਆਪਣੇ ਅਜ਼ਾਦੀ ਘੁਲਾਟੀਏ ਦਾਦਾ ਅਤੇ ਮਿਹਨਤੀ ਕਿਸਾਨ ਪਿਤਾ ਤੋਂ ਪ੍ਰੇਰਨਾ ਲੈਂਦਿਆਂ ਦਿ੍ਰੜਤਾ, ਲਗਨ ਅਤੇ ਹੌਸਲੇ ਵਰਗੇ ਗੁਣਾਂ ਨੂੰ ਆਪਣੇ ਜੀਵਨ ਵਿਚ ਧਾਰਨ ਕੀਤਾ। ਸੰਸਦ ਦੇ ਉਪਰਲੇ ਸਦਨ (ਰਾਜ ਸਭਾ) ਦੇ ਮੈਂਬਰ ਵਜੋਂ ਸੇਵਾ ਨਿਭਾ ਰਹੇ ਸ. ਸੰਧੂ ਇੱਕ ਸੱਚੇ ਰਾਸ਼ਟਰਵਾਦੀ, ਉੱਚ ਕੋਟੀ ਦੇ ਸਿੱਖਿਆ ਸ਼ਾਸਤਰੀ ਅਤੇ ਇੱਕ ਸਨਮਾਨਯੋਗ ਸਮਾਜ ਸੇਵਕ ਹਨ, ਜਿਨ੍ਹਾਂ ਨੇ ਭਾਰਤ ਦੇ ਪ੍ਰਮੁੱਖ ਉੱਚ ਵਿਦਿਅਕ ਅਦਾਰਿਆਂ ਅਤੇ ਦੇਸ਼ ਦੇ ਮੋਹਰੀ ’ਥਿੰਕ ਟੈਂਕਸ’ ਦੀ ਸਥਾਪਨਾ ਕਰ ਕੇ 25 ਸਾਲਾਂ ਤੋਂ ਵੱਧ ਦੀ ਇੱਕ ਸ਼ਾਨਦਾਰ ਵਿਰਾਸਤ ਨੂੰ ਸਿਰਜਿਆ ਹੈ। ਉਹ ਘੱਟ ਗਿਣਤੀ ਭਾਈਚਾਰਿਆਂ ਵਿਚ ਇੱਕ ਸਤਿਕਾਰਤ ਆਗੂ ਵਜੋਂ ਦੁਨੀਆ ਭਰ ਦੇ ਭਾਰਤੀਆਂ ਨੂੰ ਸਾਰੇ ਧਰਮਾਂ ਤੋਂ ਉਪਰ ਉੱਠ ਕੇ ਇੱਕਜੁੱਟ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ, ਤਾਂ ਜੋ ਏਕਤਾ, ਸ਼ਾਂਤੀ ਅਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰ ਕੇ ਸਾਂਝੇ ਤੌਰ ’ਤੇ ਇੱਕ ’ਵਿਕਸਿਤ ਭਾਰਤ’ ਦਾ ਨਿਰਮਾਣ ਕੀਤਾ ਜਾ ਸਕੇ।

ਹੋਰ ਪੜ੍ਹੋ
Leader Image
Icon

ਸੰਸਦ ’ਚ ਗੂੰਜੀ
ਆਪ ਦੀ ਅਵਾਜ਼

ਸੰਸਦ ਵਿਚ ਚੁੱਕੇ
ਇਹ ਮੁੱਖ ਮੁੱਦੇ

  • ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਮੁੜ ਸਥਾਪਨਾ ਦੀ ਮੰਗ।
  • ਘੱਗਰ ਦਰਿਆ ਦਾ ਮੁੜ ਸੁਰਜੀਤੀਕਰਨ।
  • ਪੰਜਾਬ ਦੀਆਂ ਜਲਗਾਹਾਂ ’ਚ ਪ੍ਰਵਾਸੀ ਪੰਛੀਆਂ ਦੀ ਸਾਂਭ ਸੰਭਾਲ।
  • ਜਹਾਜ ਹਵੇਲੀ।
  • ਐੱਨਆਰਆਈ ਜਾਇਦਾਦਾਂ ਨਾਲ ਸਬੰਧਤ ਵਿਵਾਦ।
  • ਪਿੱਛੜੇ ਹੋਏ ਵਰਗਾਂ ਨੂੰ ਜਨਜਾਤੀਆਂ ਦਾ ਦਰਜਾ।
  • ਸ੍ਰੀ ਅਨੰਦਪੁਰ ਸਾਹਿਬ ਵਿਚ ਮਿਲਟਰੀ ਅਕੈਡਮੀ ਦਾ ਨਿਰਮਾਣ।
  • ਭਾਰਤੀ ਸਿੱਖਿਆ ਸੰਸਥਾਵਾਂ ਦੀ ਵਿਸ਼ਵ ਪੱਧਰੀ ਰੈਂਕਿੰਗ।
  • ਉਦਾਸੀਨ ਸੰਪ੍ਰਦਾਵਾਂ ਦੇ ਕਲਿਆਣ।
  • ਘੱਟ ਗਿਣਤੀਆਂ ਲਈ ਹੁਨਰ ਵਿਕਾਸ ਕੇਂਦਰ।
  • ਪੰਜਾਬ ਵਿਚ ਅੰਦਰੂਨੀ ਜਲਮਾਰਗ ਪ੍ਰਣਾਲੀ।
  • ਅਜ ਸਰੋਵਰ ਅਤੇ ਪੰਜਾਬ ਦੇ ਭਗਵਾਨ ਰਾਮ ਮੰਦਿਰਾਂ ਦੀ ਮੁੜ ਸਿਰਜਣਾ।
  • ਖਰੜ ਰੇਲਵੇ ਸਟੇਸ਼ਨ ਕੂਨੈਕਟੀਵਿਟੀ।
  • ਸਿਕਲੀਗਰ ਸਿੱਖਾਂ ਦੇ ਆਰਥਿਕ ਵਿਕਾਸ।
  • ਪੰਜਾਬ ਵਿਚ ਨਹਿਰਾਂ ਦਾ ਨਿਰਮਾਣ ਤੇ ਨਵੀਨੀਂਕਰਨ।
  • ਦਰਿਆਵਾਂ ਨੂੰ ਕਾਨੂੰਨੀ ਸ਼ਖ਼ਸੀਅਤ ਦਾ ਦਰਜਾ ਦੇਣ ਵਾਲਾ ਬਿੱਲ।

ਆਪਣੇ ਮੁੱਦੇ, ਵਿਸ਼ੇ ਅਤੇ ਵਿਚਾਰ ਮੇਰੇ ਨਾਲ ਕਰੋ ਸਾਂਝੇ

ਜਿਨ੍ਹਾਂ ਮੁੱਦਿਆਂ ਲਈ ਤੁਸੀਂ ਚਾਹੁੰਦੇ ਹੋ ਕਿ ਮੈਂ (ਸਤਨਾਮ ਸਿੰਘ ਸੰਧੂ) ਸੰਸਦ ਵਿਚ ਚੁੱਕਾਂ ਤਾਂ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ
ਤਾਂ ਕਿ ਅਸੀਂ ਵਿਕਸਿਤ ਭਾਰਤ ਦੇ ਨਿਰਮਾਣ ਵੱਲ ਅੱਗੇ ਵੱਧ ਸਕੀਏ।

ਰਾਸ਼ਟਰ ਨਿਰਮਾਣ ਪ੍ਰਤੀ
ਅਟੁੱਟ ਵਚਨਬੱਧਤਾ

GIF
ਇੱਕ ਸਨਮਾਨਯੋਗ ਸੰਸਦ ਮੈਂਬਰ

ਇੱਕ ਸਨਮਾਨਯੋਗ ਸੰਸਦ ਮੈਂਬਰ ਲਗਾਤਾਰ ਜਨਤਾ ਦੀ ਅਵਾਜ਼ ਨੂੰ ਚੁੱਕਦੇ ਹਨ। ਸਤਨਾਮ ਸਿੰਘ ਸੰਧੂ ਪੂਰੀ ਲਗਨ ਅਤੇ ਇਮਾਨਦਾਰੀ ਦੇ ਨਾਲ ਲੋਕ ਮੁੱਦਿਆਂ ਦੀ ਪੈਰਵੀ ਕਰਦੇ ਹਨ, ਸਮਾਜਿਕ ਨਿਆਂ ਦੇ ਹੱਕ ਵਿਚ ਡਟਦੇ ਹਨ ਅਤੇ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰਦੇ ਹਨ ਕਿ ਦੇਸ਼ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਵੇ।

ਹੋਰ ਪੜ੍ਹੋ
ਇੱਕ ਸੱਚੇ ਦੇਸ਼ ਭਗਤ

ਵਿਕਸਿਤ ਭਾਰਤ ਮੇਰਾ ਮਿਸ਼ਨ ਹੈ ਅਤੇ ਮੇਰਾ ਜੀਵਨ ਇੱਕ ਅਜਿਹੇ ਰਾਸ਼ਟਰ ਦੇ ਨਿਰਮਾਣ ਲਈ ਸਮਰਪਿਤ ਹੈ ਜਿਥੇ ਹਰ ਇੱਕ ਨਾਗਰਿਕ ਦੀਆਂ ਇੱਛਾਵਾਂ ਪੂਰੀਆਂ ਹੋਣ।

ਹੋਰ ਪੜ੍ਹੋ
ਇੱਕ ਮਹਾਨ ਸਿੱਖਿਆ ਸ਼ਾਸਤਰੀ

ਸਿੱਖਿਆ ਦੇਸ਼ ਦੀ ਤਰੱਕੀ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦਾ ਅਧਾਰ ਹੈ।

ਹੋਰ ਪੜ੍ਹੋ
ਇੱਕ ਵਾਤਾਵਰਣ ਪ੍ਰੇਮੀ

ਸਾਡੇ ਵਿਕਾਸ ਦਾ ਦਿ੍ਰਸ਼ਟੀਕੋਣ ਸਥਿਰਤਾ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਵਚਨਬੱਧਤਾ ’ਤੇ ਅਧਾਰਿਤ ਹੋਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ।

ਹੋਰ ਪੜ੍ਹੋ
ਇੱਕ ਸਮਾਜ ਸੇਵਕ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ’’ਸੁਖੁ ਹੋਵੈ ਸੇਵ ਕਮਾਣੀਆਂ’’ (ਸੇਵਾ ਕਰਨ ਨਾਲ ਸਾਨੂੰ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ) ਵੱਲੋਂ ਮਿਲੀ ਸਿੱਖਿਆ ਨੇ ਮੇਰਾ ਮਾਰਗਦਰਸ਼ਨ ਕੀਤਾ ਹੈ। ਕਿਉਂਕਿ ਮੈਂ ਇੱਕ ਮਜ਼ਬੂਤ ਅਤੇ ਦਿਆਲੂ ਸਮਾਜ ਦੀ ਸਿਰਜਣਾ ਕਰਨ ਲਈ ਨਿਰੰਤਰ ਯਤਨਸ਼ੀਲ ਹਾਂ।

ਹੋਰ ਪੜ੍ਹੋ
ਸਾਂਝੀਵਾਲਤਾ ਅਤੇ ਧਾਰਮਿਕ ਏਕਤਾ ਦੇ ਮਾਰਗਦਰਸ਼ਕ

ਭਾਰਤ ਦੀ ਰੂਪ ਇਸ ਦੀ ਵੰਨ-ਸੁਵੰਨਤਾ ਵਿਚ ਹੈ। ਸਾਡੇ ਦੇਸ਼ ਵਿਚ ਵੱਖ-ਵੱਖ ਸੱਭਿਆਚਾਰਾਂ ਅਤੇ ਧਰਮਾਂ ਦਾ ਸੁਮੇਲ ਹੀ ਸਾਡੀ ਵੱਡੀ ਤਾਕਤ ਹੈ ਅਤੇ ਦੇਸ਼ ਦੀ ਸ਼ਾਨ ਲਈ ਹਰ ਭਾਰਤੀ ਇਕਜੁੱਟ ਹੈ।

ਹੋਰ ਪੜ੍ਹੋ
ਪੰਜਾਬ ਦੀ ਧਰਤੀ ਦਾ ਲਾਡਲਾ ਪੁੱਤਰ

ਸਾਡੇ ਸਤਿਕਾਰਯੋਗ ਸਿੱਖ ਗੁਰੂ ਸਾਹਿਬਾਨਾਂ ਤੋਂ ਲੈ ਕੇ ਸੂਫੀ ਸੰਤਾਂ, ਮਹਾਨ ਅਜ਼ਾਦੀ ਘੁਲਾਟੀਆਂ ਅਤੇ ਕਿਸਾਨਾਂ ਤੱਕ ਪੰਜਾਬ ਦੀ ਧਰਤੀ ਹਮੇਸ਼ਾ ਹੀ ਦੇਸ਼ ਦੇ ਮਾਣ ਦਾ ਪ੍ਰਤੀਕ ਰਹੀ ਹੈ, ਜਿਸ ਨੇ ਭਾਰਤ ਦੀ ਤਰੱਕੀ ਤੇ ਵਿਕਾਸ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ।

ਹੋਰ ਪੜ੍ਹੋ

ਲੀਡਰਸ਼ਿਪ, ਕੂਟਨੀਤੀ ਅਤੇ ਸੇਵਾ ਦਾ
ਵਿਲੱਖਣ ਸਫ਼ਰ

1969
2000
2012
2022
2023
2024
2025

ਸ਼ੁਰੂਆਤੀ ਜੀਵਨ ਅਤੇ ਸਥਾਪਨਾ ਦਾ ਸਾਲ (1969-2000)

1969

11 ਸਤੰਬਰ 1969 ਨੂੰ ਸਤਨਾਮ ਸਿੰਘ ਸੰਧੂ ਦਾ ਜਨਮ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਤਰਨਤਾਰਨ ਦੇ ਪਿੰਡ ਚੀਮਾ ਵਿਖੇ ਸਧਾਰਨ ਕਿਸਾਨ ਪਰਿਵਾਰ ਵਿਚ ਹੋਇਆ।

ਉਨ੍ਹਾਂ ਦੇ ਪਿਤਾ ਦਾ ਨਾਮ ਸ. ਪਿੱਪਲ ਸਿੰਘ ਅਤੇ ਮਾਤਾ ਕਸ਼ਮੀਰ ਕੌਰ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ ਤੇ ਇਮਾਨਦਾਰੀ ਦੇ ਸੰਸਕਾਰ ਦਿੱਤੇ ਜਦੋਂ ਕਿ ਅਜ਼ਾਦੀ ਘੁਲਾਟੀਆ ਦਾਦਾ ਜੀ ਨੇ ਉਨ੍ਹਾਂ ਨੂੰ ਦਿ੍ਰੜਤਾ, ਹੌਸਲਾ ਤੇ ਮੁਸੀਬਤਾਂ ਦੇ ਸਾਹਮਣੇ ਨਾ ਝੁੱਕਣ ਦੀ ਪ੍ਰੇਰਣਾ ਦਿੱਤੀ।

ਸਕੂਲ ਤੇ ਕਾਲਜ ਦੇ ਦਿਨਾਂ ਦੌਰਾਨ ਉਨ੍ਹਾਂ ਨੇ ਆਪਣੇ ਪਿਤਾ ਦੀ ਖੇਤੀਬਾੜੀ ਵਿਚ ਸਹਾਇਤਾ ਕੀਤੀ, ਜਿਸ ਨਾਲ ਉਨ੍ਹਾਂ ਅੰਦਰ ਆਪਣੀ ਮਾਤ ਭੂਮੀ ਪ੍ਰਤੀ ਉਨ੍ਹਾਂ ਪਿਆਰ ਹੋਰ ਵੀ ਗੂੜਾ ਹੋ ਗਿਆ।

ਉਨ੍ਹਾਂ ਨੇ ਮੈਟਿ੍ਰਕ (ਦਸਵੀਂ) ਦੀ ਪੜ੍ਹਾਈ ਮੱਖੂ ਤੋਂ ਪ੍ਰਾਪਤ ਕੀਤੀ ਅਤੇ ਗੁਰੂ ਨਾਨਕ ਕਾਲਜ, ਮੋਗਾ ਪੰਜਾਬ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਸ਼ੁਰੂਆਤੀ ਦਿਨਾ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਅੰਦਰ ਭਵਿੱਖ ਲਈ ਸਬਰ, ਸੰਤੋਖ ਅਤੇ ਅਨੁਸਾਸ਼ਨ ਵਿਕਸਿਤ ਹੋਇਆ।

21 ਜੂਨ 1995ਉਹ ਦਮਨਦੀਪ ਕੌਰ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ। ਇਸ ਉਪਰੰਤ ਜੋੜੇ ਦੇ ਘਰ ਵਾਹਿਗੁਰੂ ਦੀ ਮਿਹਰ ਸਦਕਾ ਦੋ ਪੁੱਤਰ ਦੀਪ ਇੰਦਰ ਸਿੰਘ ਸੰਧੂ ਅਤੇ ਜੈ ਇੰਦਰ ਸਿੰਘ ਸੰਧੂ ਨੇ ਜਨਮ ਲਿਆ।

Slider Image

ਸਿੱਖਿਆ ਉੱਦਮ ਦੀ ਸ਼ੁਰੂਆਤ

2000

2001 –ਉਨ੍ਹਾਂ ਨੇ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ (ਮੋਹਾਲੀ) ਦੀ ਨੀਂਹ ਰੱਖੀ ਅਤੇ ਸੰਸਥਾਪਕ ਚੇਅਰਮੈਨ ਵਜੋਂ ਸਿੱਖਿਆ ਦੇ ਖੇਤਰ ਵਿਚ ਕਦਮ ਰੱਖਿਆ। ਉਨ੍ਹਾਂ ਨੇ ਇਥੋਂ ਜੀਵਨ ਵਿਚ ਉਚੇਰੀ ਸਿੱਖਿਆ ਦੇ ਖੇਤਰ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਲੀ ਇੱਕ ਕ੍ਰਾਂਤੀਕਾਰੀ ਯਾਤਰਾ ਦੀ ਸ਼ੁਰੂਆਤ ਕੀਤੀ।

Slider Image

ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਦੀ ਕੀਤੀ ਸਥਾਪਨਾ

2012

2012 – ਉਨ੍ਹਾਂ ਦਾ ਮੁੱਖ ਉਦੇਸ਼ ਭਾਰਤ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ ਉਨ੍ਹਾਂ ਵਿਚ ਨਵੀਨਤਾ ਦੇ ਜਜ਼ਬੇ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਲਈ ਉਨ੍ਹਾਂ ਨੇ ਪੰਜਾਬ ਰਾਜ ਵਿਧਾਨ ਸਭਾ ਦੇ ਐਕਟ (2012 ਦੇ ਪੰਜਾਬ ਐਕਟ ਨੰਬਰ 35) ਦੇ ਤਹਿਤ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਹੈ।

ਚੰਡੀਗੜ੍ਹ ਯੂਨੀਵਰਸਿਟੀ ਨੂੰ ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼ ਵਿਚ ਲਗਾਤਾਰ ਤਿੰਨ ਸਾਲਾਂ ਤੋਂ ਦੇਸ਼ ਦੀ ਨੰਬਰ ਇੱਕ ਪ੍ਰਾਈਵੇਟ ਯੂਨੀਵਰਸਿਟੀ ਦਾ ਰੈਂਕ ਹਾਸਲ ਕੀਤਾ ਹੈ।

Slider Image
March
April
December

ਮਾਨਵਤਾ ਦੀ ਸੇਵਾ ਅਤੇ ਸਮਾਜ ਪ੍ਰਤੀ ਵਚਨਬੱਧ

2022

ਮਾਰਚ 2022 – ਉਨ੍ਹਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਟਰੱਸਟ ਦੀ ਸ਼ੁਰੂਆਤ ਕੀਤੀ, ਇਹ ਇੱਕ ਨਿਰਸਵਾਰਥ ਸੰਸਥਾ ਹੈ, ਜੋ ਸ਼ਹਿਰ ਦੀ ਤਰੱਕੀ ਤੇ ਵਿਕਾਸ ਅਤੇ ਲੋਕ ਭਲਾਈ ਲਈ ਵਚਨਬੱਧ ਹੈ। ਸੰਯੁਕਤ ਰਾਸ਼ਟਰ (ਯੂਐੱਨ) ਦੇ ਟਿਕਾਊ ਵਿਕਾਸ ਟੀਚਿਆ (ਐੱਸਡੀਜੀਐੱਸ) ਨੂੰ ਮੁੱਖ ਰੱਖਦਿਆਂ ਇਹ ਸੰਸਥਾ ਸਿੱਖਿਆ ਦੇ ਪ੍ਰਸਾਰ, ਲਿੰਗ ਸਮਾਨਤਾ, ਮਿਆਰੀ ਸਿਹਤ ਸਹੂਲਤਾਂ, ਆਰਥਿਕ ਮਜ਼ਬੂਤੀ, ਅਮਨ-ਸ਼ਾਂਤੀ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਵਰਗੇ ਅਹਿਮ ਖੇਤਰਾਂ ਵਿਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਲਈ ਨਿਰੰਤਰ ਕਾਰਜਸ਼ੀਲ ਹੈ।

Slider Image

ਐਨਆਈਡੀ ਫਾਊਂਡੇਸ਼ਨ ਦੀ ਕੀਤੀ ਸਥਾਪਨਾ

2022

ਅਪ੍ਰੈਲ 2022 – ਉਨ੍ਹਾਂ ਨੇ ਇੱਕ ਮਜ਼ਬੂਤ ਅਤੇ ਸਮਰੱਥ ਭਾਰਤ ਦੇ ਨਿਰਮਾਣ ਦੇ ਉਦੇਸ਼ ਨਾਲ ’ਐੱਨਆਈਡੀ (ਐੱਨਆਈਡੀ) ਫਾਊਂਡੇਸ਼ਨ ਦੀ ਸਥਾਪਨਾ ਕੀਤੀ। ਇਹ ਫਾਊਂਡੇਸ਼ਨ ਗਿਆਨ ਅਤੇ ਮੁਹਾਰਤ ਦੀ ਸਾਂਝ ਪਾਉਣ ਲਈ ਵੱਖ-ਵੱਖ ਵਰਗਾਂ ਦੇ ਭਾਈਵਾਲਾਂ ਨੂੰ ਇੱਕ ਮੰਚ ’ਤੇ ਲਿਆਉਣ ਲਈ ਨਿਰੰਤਰ ਯਤਨਸ਼ੀਲ ਹੈ, ਤਾਂ ਜੋ ਸਮਾਜ ਵਿਚ ਸਕਾਰਾਤਾਮਕ ਬਦਲਾਅ ਲਿਆਉਂਦਾ ਜਾ ਸਕੇ ਅਤੇ ਰਾਸ਼ਟਰ ਨਿਰਮਾਣ ਦੇ ਕਾਰਜ ਵਿਚ ਵੱਡਮੁੱਲਾ ਯੋਗਦਾਨ ਪਾਇਆ ਜਾ ਸਕੇ।

Slider Image

ਲੋਕ ਸੇਵਾ ਤੇ ਸ਼ਾਸਨ ਪ੍ਰਣਾਲੀ

2022

ਦਸੰਬਰ 2022 – ਉਨ੍ਹਾਂ ਦੀ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਪ੍ਰਸ਼ਾਸਕ ਸਲਾਹਕਾਰ ਕੌਂਸਲ (ਐਡਮੀਨੀਸਟ੍ਰੇਟਰਜ਼ ਐਡਵਾਇਜ਼ਰੀ ਕੌਂਸਲ) ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਗਈ। ਉਨ੍ਹਾਂ ਦਾ ਕਾਰਜਕਾਲ 1 ਜਨਵਰੀ 2023 ਤੋਂ 31 ਦਸੰਬਰ 2024 ਤੱਕ ਚੱਲਿਆ। ਉਨ੍ਹਾਂ ਨੇ ਇਸ ਜਿੰਮੇਂਵਾਰੀ ਤਹਿਤ ਵਾਤਾਵਰਣ ਸਬੰਧੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ।

Slider Image
March
April

ਇੰਡੀਅਨ ਮਾਈਨੋਰਿਟੀਜ਼ ਫੈਡਰੇਸ਼ਨ ਦਾ ਕੀਤਾ ਗਠਨ (2023)

2023

ਮਾਰਚ 2023 – ਉਨ੍ਹਾਂ ਵੱਲੋਂ ਇੰਡੀਅਨ ਮਾਈਨੋਰਿਟੀਜ਼ ਫੈਡਰੇਸ਼ਨ ਦਾ ਗਠਨ ਕੀਤਾ ਗਿਆ, ਜੋ ਕਿ ਫਿਰਕੂ ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੁੰਗਾਰਾ ਦੇਣ ਲਈ ਇੱਕ ਵੱਡਮੁੱਲਾ ਉਪਰਾਲਾ ਹੈ। ਇਹ ਫੈਡਰੇਸ਼ਨ ਵਿਸ਼ਵ ਪੱਧਰ ’ਤੇ ਭਾਰਤੀ ਘੱਟ ਗਿਣਤੀ ਭਾਈਚਾਰਿਆਂ ਨੂੰ ਇੱਕ ਅਜਿਹਾ ਸ਼ਕਤੀਸ਼ਾਲੀ ਮੰਚ ਮੁਹੱਈਆ ਕਰਵਾਉਂਦੀ ਹੈ, ਜਿਥੇ ਉਹ ਇਕਜੁੱਟ ਹੋ ਕੇ ’ਵਿਕਸਿਤ ਭਾਰਤ’ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣਾ ਅਹਿਮ ਯੋਗਦਾਨ ਪਾ ਸਕਣ।

Slider Image

ਵਿਚ ਥਿੰਕ20 ਦੇ ਮੈਂਬਰ ਵਜੋਂ ਹੋਈ ਨਿਯੁਕਤੀ

2023

ਭਾਰਤ ਦੀ ਜੀ-20 ਦੀ ਅਗੁਵਾਈ ਦੇ ਦੌਰਾਨ ਥਿੰਕ20 (ਟੀ20) ਦੇ ਕੌਰ ਮੈਂਬਰ ਦੇ ਰੂਪ ਵਿਚ ਨਿਯੁਕਤੀ ਕੀਤੀ ਗਈ।

Slider Image
January
April
July
October

ਵਿਚ ਰਾਜ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ

2024

ਜਨਵਰੀ 29, 2024 – ਨੂੰ ਮਾਨਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਰਾਜ ਲਈ ਨਾਮਜ਼ਦ ਕੀਤਾ।

ਜਨਵਰੀ 31, 2024 – ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ।

Slider Image

ਚੰਡੀਗੜ੍ਹ ਯੂਨੀਵਰਸਿਟੀ, ਉੱਤਰ ਪ੍ਰਦੇਸ਼ ਦੀ ਕੀਤੀ ਸਥਾਪਨਾ

2024

ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਚ ਚੰਡੀਗੜ੍ਹ ਯੂਨੀਵਰਸਿਟੀ ਦੀ ਸਥਾਪਨਾ ਕੀਤੀ, ਜੋ ਕਿ ਦੇਸ਼ ਦੀ ਪਹਿਲੀ ਏਆਈ-ਓਗਮੇਂਟੇਡ ਮਲਟੀਡਿਸਪਲੀਨਰੀ ਯੂਨੀਵਰਸਿਟੀ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਸੰਸਥਾ ਦੇ ਦਾਇਰੇ ਨੂੰ ਰਾਸ਼ਟਰੀ ਪੱਧਰ ’ਤੇ ਹੋਰ ਵੀ ਵਿਸ਼ਾਲ ਕੀਤਾ।

Slider Image

ਭਾਰਤੀ ਜਨਤਾ ਪਾਰਟੀ ਵਿਚ ਹੋਏ ਸ਼ਾਮਲ

2024

2024 ਵਿਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਵਿਚ ਸ਼ਾਮਲ ਹੋ ਕੇ ਪਾਰਟੀ ਦੇ ਸਰਗਰਮ ਮੈਂਬਰ ਬਣੇ।

Slider Image

ਸਿੱਖਿਆ, ਮਹਿਲਾ, ਬਾਲ, ਯੂਵਾ ਅਤੇ ਖੇਡ ਵਿਭਾਗਾਂ ਨਾਲ ਸਬੰਧਤ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਵਜੋਂ ਨਿਯੁਕਤੀ ਹੋਈ।

2024

2024 ਸਿੱਖਿਆ, ਮਹਿਲਾ, ਬਾਲ, ਯੂਵਾ ਅਤੇ ਖੇਡ ਵਿਭਾਗਾਂ ਨਾਲ ਸਬੰਧਤ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਵਜੋਂ ਨਿਯੁਕਤੀ ਹੋਈ।

Slider Image
January
April
May
July

ਪ੍ਰਸ਼ਾਸਕ ਸਲਾਹਕਾਰ ਕੌਂਸਲ ਦੇ ਮੈਂਬਰ ਵਜੋਂ ਮੁੜ ਹੋਈ ਨਿਯੁਕਤੀ

2025

ਜਨਵਰੀ 2025 - ਵਿਚ ਮੁੜ ਤੋਂ ਗਠਿਤ ਹੋਈ ਪ੍ਰਸ਼ਾਸਕ ਸਲਾਹਕਾਰ ਕੌਂਸਲ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਮੈਂਬਰ ਵਜੋਂ ਮੁੜ ਨਿਯੁਕਤੀ ਹੋਈ।

Slider Image

ਸੰਸਦੀ ਸਮਿਤੀ ਦੇ ਬਣੇ ਮੈਂਬਰ

2025

2025 ਵਿਚ ਵਿਦੇਸ਼ੀ ਮਾਮਲਿਆਂ ਦੇ ਸੰਸਦੀ ਸਮਿਤੀ ਦੇ ਮੈਂਬਰ ਵਜੋਂ ਨਿਯੁਕਤੀ ਹੋਈ।

Slider Image

ਸਰਬ ਪਾਰਟੀ ਸੰਸਦੀ ਵਫ਼ਦ ਦੇ ਮੈਂਬਰ ਵਜੋਂ ਹੋਈ ਨਿਯੁਕਤੀ

2025

ਮਈ 2025 - ਵਿਚ ਆਪ੍ਰੇਸ਼ਨ ਸਿੰਧੂਰ ਦੇ ਤਹਿਤ ਸਰਬ ਪਾਰਟੀ ਸੰਸਦੀ ਵਫ਼ਦ ਦੇ ਮੈਂਬਰ ਵਜੋਂ ਨਿਯੁਕਤੀ ਹੋਈ। ਜਿਸ ਵਿਚ ਸਾਊਦੀ ਅਰਬ (27-29 ਮਈ), ਕੂਵੈਤ, ਬਹਿਰੀਨ ਅਤੇ ਅਲਜੀਰੀਆ ਦਾ ਦੌਰਾ ਕੀਤਾ ਤਾਂ ਜੋ 22 ਅਪ੍ਰੈਲ 2025 ਨੂੰ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਅਤੇ ਸਰਹੱਦ ਪਾਰ ਅੱਤਵਾਦ ਵਿਰੁੱਧ ’ਜ਼ੀਰੋ-ਟੌਲਰੈਂਸ’ ਨੀਤੀ ਬਾਰੇ ਜਾਣਕਾਰੀ ਦਿੱਤੀ ਜਾ ਸਕੇ।

Slider Image

ਕਾਨੂੰਨ ਅਤੇ ਵਿਵਸਥਾ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਵਜੋਂ ਹੋਈ ਨਿਯੁਕਤੀ

2025

Jਜੁਲਾਈ 2025 - ਵਿਚ ਪ੍ਰਸ਼ਾਸਕ ਸਲਾਹਕਾਰ ਕੌਂਸਲ ਦੇ ਅਧੀਨ ਕਾਨੂੰਨ ਅਤੇ ਵਿਵਸਥਾ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਕੀਤੀ ਗਈ।

Slider Image
India Icon

ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਨਾਲ

ਰਾਜ ਸਭਾ ਮੈਂਬਰ ਦੇ ਰੂਪ ਵਿਚ ਮੇਰੀ ਨਾਮਜ਼ਦਗੀ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਸਿੱਖਿਆ, ਨੌਜਵਾਨਾਂ ਦੇ ਸ਼ਕਤੀਕਰਨ ਅਤੇ ਰਾਸ਼ਟਰ ਨਿਰਮਾਣ ਲਈ ਵਚਨਬੱਧ ਹੈ।

Meeting Image
India Icon

ਭਾਰਤ ਦੇ ਮਾਨਯੋਗ ਉਪ ਰਾਸ਼ਟਰਪਤੀ ਸੀਪੀ ਰਾਧਾਕਿ੍ਰਸ਼ਨਨ ਦੇ ਨਾਲ

1 ਜਨਵਰੀ 2026 ਨੂੰ ਪੰਜਾਬ ਦੇ ਨੌਜਵਾਨਾਂ ਨਾਲ ਭਵਿੱਖ ਤੇ ਮਹਿਲਾ ਸ਼ਕਤੀਕਰਨ ’ਤੇ ਚਰਚਾ ਕਰਦੇ ਹੋਏ।

Meeting Image
India Icon

ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ

16 ਦਸੰਬਰ 2025 ਨੂੰ ਪੰਜਾਬ, ਪੰਜਾਬੀ ਸੱਭਿਆਚਾਰ ਅਤੇ ਅਗੁਵਾਈ ’ਤੇ ਚਰਚਾ ਕਰਦੇ ਹੋਏ।

Meeting Image
India Icon

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਦੇ ਨਾਲ

30 ਜਨਵਰੀ 2024 ਨੂੰ ਰਾਜ ਸਭਾ ਦੇ ਮੈਂਬਰ ਦੇ ਰੂਪ ਵਿਚ ਮੇਰੀ ਨਾਮਜ਼ਦਗੀ ’ਤੇ ਚਰਚਾ ਕਰਦੇ ਹੋਏ।

Meeting Image
India Icon

ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ

3 ਜਨਵਰੀ 2022 ਨੂੰ ਚੰਡੀਗੜ੍ਹ ਯੂਨੀਵਰਸਿਟੀ ਦੇ ਕਲਪਨਾ ਚਾਵਲਾ ਸਪੇਸ ਸੈਂਟਰ ਦੇ ਉਦਘਾਟਨ ’ਤੇ ਰਾਸ਼ਟਰੀ ਰੱਖਿਆ ਦਿਵਸ ਸਮਾਰੋਹ ਦੌਰਾਨ ਵਿਚਾਰ ਚਰਚਾ ਕਰਦੇ ਹੋਏ।

Meeting Image
India Icon

ਬੀਜੇਪੀ ਕੌਮੀ ਪ੍ਰਧਾਨ ਨਿਤੀਨ ਨਬੀਨ ਦੇ ਨਾਲ

13 ਜਨਵਰੀ 2026 ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਇਤਿਹਾਸਕ ਪਹਿਲਾਂ ’ਤੇ ਮੇਰੀ ਪੁਸਤਕ ਪੇਸ਼ ਕਰਦੇ ਹੋਏ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ।

Meeting Image

ਖਬਰਾਂ ਤੇ ਪ੍ਰੈੱਸ ਬਿਆਨ

ਫ਼ੋਟੋ ਗੈਲਰੀ

ਸਤਨਾਮ ਸਿੰਘ ਸੰਧੂ ਨਾਲ
ਜੁੜੋ

ਸਤਨਾਮ ਸਿੰਘ ਸੰਧੂ ਨਾਲ ਜੁੜੋ

ਸਤਨਾਮ ਸਿੰਘ ਸੰਧੂ ਨੂੰ ਫੋਲੋ ਕਰੋ

ਹੈਲਪਲਾਈਨ ਨੰਬਰ

+91 8427009990

Copyright © 2026 Satnam Singh Sandhu | Privacy Policy | Disclaimer

Satnam Singh Sandhu

ਸੰਸਦ ’ਚ ਪੁੱਜੇਗੀ ਆਪ ਦੀ ਆਵਾਜ਼

ਉਹ ਮੁੱਦੇ, ਵਿਸ਼ੇ ਜਾਂ ਵਿਚਾਰ ਮੇਰੇ ਨਾਲ ਸਾਂਝੇ ਕਰੋ, ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਉਸ ’ਤੇ ਕੌਮੀ ਪੱਧਰ ’ਤੇ ਧਿਆਨ ਦੇਣ ਦੀ ਲੋੜ ਹੈ। ਮੈਂ ਸਤਨਾਮ ਸਿੰਘ ਸੰਧੂ, ਸੰਸਦ ਵਿਚ ਉਨ੍ਹਾਂ ਦੀ ਪੈਰਵੀ ਕਰਾਂਗਾ। ਆਓ ਸਾਰੇ ਇਕਜੁੱਟ ਹੋ ਕੇ ਅੱਗੇ ਵਧੀਏ ਅਤੇ ਵਿਕਸਿਤ ਭਾਰਤ ਦਾ ਨਿਰਮਾਣ ਕਰੀਏ।

Enter Your Name Please

Select Gender Please

Enter Phone Number Please

Enter Email id Please

Enter Your District Please

    Enter State/UT Please

    Enter Your Suggestion Please